Free Punjab Alert — Header + Desktop Mega Menu (fixed)

TATEEREE ਗਾਣੇ ਨੂੰ ਲੈਕੇ ਵਿਵਾਦ ‘ਚ ਫਸੇ Badshah ਨੂੰ ਲੈਕੇ ਹਾਈਕੋਰਟ ਨੇ ਸੁਣਾਇਆ ਫੈਸਲਾ

Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana Highcourt) ਨੇ “ਟਟੀਰੀ” ਗਾਣੇ ਨੂੰ ਲੈਕੇ ਵਿਵਾਦ ਵਿੱਚ ਫਸੇ ਮਸ਼ਹੂਰ ਗਾਇਕ ਬਾਦਸ਼ਾਹ (Badshah) ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ, ਪਰ ਇਹ ਵੀ ਸ਼ਰਤ ਵੀ ਰੱਖੀ ਗਈ ਹੈ ਕਿ ਉਨ੍ਹਾਂ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਕਰਨਾ ਪਵੇਗਾ।

ਦਰਅਸਲ, Haryana State Women Commission ਨੇ ਬਾਦਸ਼ਾਹ ਨੂੰ 13 ਮਾਰਚ ਨੂੰ ਪਾਣੀਪਤ (Panipat) ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਇਸ ਦੌਰਾਨ, ਵੀਰਵਾਰ ਨੂੰ, ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ।

ਇਸ ਮਾਮਲੇ ਦਾ ਜਵਾਬ ਦਿੰਦਿਆਂ ਹੋਇਆਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ (Chairperson) ਨੇ ਕਿਹਾ ਕਿ ਜੇਕਰ ਬਾਦਸ਼ਾਹ ਸਮੇਂ ਸਿਰ ਪੇਸ਼ ਹੋ ਜਾਂਦੇ, ਤਾਂ ਇਹ ਸਥਿਤੀ ਪੈਦਾ ਨਹੀਂ ਹੁੰਦੀ। ਉਨ੍ਹਾਂ ਨੇ ਕਲੀਅਰ ਕਰ ਦਿੱਤਾ ਕਿ ਅਜਿਹੇ ਮਾਮਲਿਆਂ ਵਿੱਚ ਕਾਨੂੰਨ ਦੀ ਪਾਲਣਾ ਕਰਨਾ ਜ਼ਰੂਰੀ ਹੈ।

ਜ਼ਿਕਰ ਕਰ ਦਈਏ ਕਿ ਬਾਦਸ਼ਾਹ (Badshah) ਦੇ “ਟਟੀਰੀ” (TATEEREE) ਗਾਣੇ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਸੀ, ਜਿਸ ਵਿੱਚ ਹਰਿਆਣਾ ਸਕੂਲ ਦੀ ਡਰੈੱਸ ਪਹਿਨੇ ਕੁੜੀਆਂ ਦੇ ਡਾਂਸ ‘ਤੇ ਇਤਰਾਜ਼ ਜਤਾਇਆ ਗਿਆ ਸੀ। ਮਹਿਲਾ ਕਮਿਸ਼ਨ ਨੇ ਗਾਣੇ ਵਿੱਚ ਅਸ਼ਲੀਲ ਭਾਸ਼ਾ ਦੀ ਕਥਿਤ ਵਰਤੋਂ ਨੂੰ ਲੈ ਕੇ ਸਖ਼ਤ ਰੁਖ਼ ਅਪਣਾਇਆ।

ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ, ਮਾਮਲੇ ਵਿੱਚ ਅਗਲੀ ਕਾਰਵਾਈ ਜਾਂਚ ਦੇ ਆਧਾਰ ‘ਤੇ ਕੀਤੀ ਜਾਵੇਗੀ। ਹਾਲਾਂਕਿ ਹੁਣ ਇਸ ਮਾਮਲੇ ਵਿੱਚ ਬਾਦਸ਼ਾਹ ਨੂੰ ਕਿਤੇ ਨਾ ਕਿਤੇ ਰਾਹਤ ਮਿਲੀ ਹੈ ਪਰ ਅਦਾਲਤ ਨੇ ਸ਼ਰਤ ਰੱਖ ਦਿੱਤੀ ਹੈ ਕਿ ਉਨ੍ਹਾਂ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਕਰਨਾ ਹੋਵੇਗਾ।  ਹੁਣ ਅੱਗੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਹੁੰਦਾ ਹੈ।