Free Punjab Alert — Header + Desktop Mega Menu (fixed)

Swiggy ਤੋਂ ਔਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ ! Zomato ਤੋਂ ਬਾਅਦ Swiggy ਨੇ ਵਧਾਏ ਰੇਟ

Swiggy Hikes Platform Fee : ਜੇਕਰ ਤੁਸੀਂ ਅਕਸਰ ਬਾਹਰੋਂ ਖਾਣਾ ਆਰਡਰ ਕਰਦੇ ਹੋ ਤਾਂ ਹੁਣ ਤੁਹਾਨੂੰ ਥੋੜ੍ਹਾ ਹੋਰ ਖਰਚ ਕਰਨਾ ਪੈ ਸਕਦਾ ਹੈ। ਔਨਲਾਈਨ ਫੂਡ ਡਿਲੀਵਰੀ ਐਪ Swiggy ਨੇ ਆਪਣੀ ਪਲੇਟਫਾਰਮ ਫੀਸ ਵਧਾ ਕੇ ਪ੍ਰਤੀ ਆਰਡਰ ₹17.58 ਕਰ ਦਿੱਤੀ ਹੈ, ਜੋ ਪਹਿਲਾਂ ₹14.99 ਸੀ। ਯਾਨੀ ਇਸ ‘ਚ ਕਰੀਬ 17 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ Zomato ਨੇ ਵੀ ਆਪਣੀ ਫੀਸ ‘ਚ 2.40 ਰੁਪਏ ਦਾ ਵਾਧਾ ਕੀਤਾ ਸੀ। ਦੋਵਾਂ ਪ੍ਰਮੁੱਖ ਫੂਡ ਡਿਲੀਵਰੀ ਕੰਪਨੀਆਂ ਦੇ ਇਸ ਫੈਸਲੇ ਤੋਂ ਬਾਅਦ ਔਨਲਾਈਨ ਖਾਣਾ ਆਰਡਰ ਕਰਨਾ ਹੁਣ ਪਹਿਲਾਂ ਨਾਲੋਂ ਥੋੜ੍ਹਾ ਮਹਿੰਗਾ ਹੋਣ ਜਾ ਰਿਹਾ ਹੈ।

Swiggy ਨੇ ਆਪਣੇ ਐਪ ‘ਤੇ ਉਪਭੋਗਤਾਵਾਂ ਨੂੰ ਸੂਚਿਤ ਕੀਤਾ ਹੈ ਕਿ ਪਲੇਟਫਾਰਮ ਫੀਸ ਵਿੱਚ ਵਾਧਾ ਵਧ ਰਹੇ ਸੰਚਾਲਨ ਅਤੇ ਰੱਖ-ਰਖਾਅ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਹੈ। ਈਰਾਨ-ਇਜ਼ਰਾਈਲ ਯੁੱਧ ਨੇ ਮੱਧ ਪੂਰਬ ਵਿੱਚ ਤਣਾਅ ਵਧਾ ਦਿੱਤਾ ਹੈ। ਇਸਦਾ ਪ੍ਰਭਾਵ LPG ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ। ਤੇਲ ਮਹਿੰਗਾ ਹੋਣ ਨਾਲ ਫੂਡ ਸਿਸਟਮ ਦੀ ਲਾਗਤ ਵੱਧ ਗਈ ਹੈ। ਜਿਸ ‘ਚ ਰੈਸਟੋਰੈਂਟਾਂ ਤੋਂ ਲੈ ਕੇ ਡਿਲੀਵਰੀ ਪਾਟਨਰ ਤੱਕ ਸਭ ਸ਼ਾਮਿਲ ਹੈ। ਇਸ ਕਾਰਨ ਪਲੇਟਫਾਰਮ ਫੀਸਾਂ ਵਧਾਉਣ ਦਾ ਫੈਸਲਾ ਲਿਆ ਗਿਆ ਹੈ।

ਵਾਰ-ਵਾਰ ਆਰਡਰ ਕਰਨ ਵਾਲਿਆਂ ‘ਤੇ ਵੱਧੇਗਾ ਖਰਚ ਦਾ ਬੋਝ

ਸਵਿਗੀ ਅਤੇ ਜ਼ੋਮੈਟੋ ਵਰਗੇ ਔਨਲਾਈਨ ਫੂਡ ਡਿਲੀਵਰੀ ਪਲੇਟਫਾਰਮਾਂ ਦੀਆਂ ਵਧੀਆਂ ਪਲੇਟਫਾਰਮ ਫੀਸਾਂ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਲੋਕਾਂ ‘ਤੇ ਪਵੇਗਾ ,ਜੋ ਰੋਜ਼ਾਨਾ ਖਾਣਾ ਆਰਡਰ ਕਰਦੇ ਹਨ। ਖਾਸ ਕਰਕੇ ਵਿਦਿਆਰਥੀ ਅਤੇ ਨੌਜਵਾਨ ਜੋ ਘਰ ਤੋਂ ਦੂਰ ਰਹਿ ਕੇ ਨੌਕਰੀ ਕਰਦੇ ਹਨ ,ਉਨ੍ਹਾਂ ਦੇ ਖਰਚੇ ‘ਚ ਸਿੱਧਾ ਵਾਧਾ ਹੋਵੇਗਾ। ਵਾਰ-ਵਾਰ ਆਰਡਰ ਕਰਨ ਦੇ ਕਾਰਨ ਇਹ ਛੋਟੇ ਵਾਧੇ ਮਹੀਨਾਵਾਰ ਖਰਚਿਆਂ ਵਿੱਚ ਕਾਫ਼ੀ ਵਾਧਾ ਕਰ ਸਕਦੇ ਹਨ, ਜਿਸਦਾ ਇਹਨਾਂ ਉਪਭੋਗਤਾਵਾਂ ਦੀ ਜੇਬ ‘ਤੇ ਵੱਡਾ ਪ੍ਰਭਾਵ ਪਵੇਗਾ।

ਜ਼ੋਮੈਟੋ ਅਤੇ ਸਵਿਗੀ ਦੋਵਾਂ ਨੇ ਵਧਾਈ ਫੀਸ

ਪਿਛਲੇ ਹਫ਼ਤੇ ਔਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਆਪਣੀ ਪਲੇਟਫਾਰਮ ਫੀਸਾਂ ਵਿੱਚ ਲਗਭਗ 19 ਪ੍ਰਤੀਸ਼ਤ ਵਾਧਾ ਕਰਨ ਦਾ ਫੈਸਲਾ ਕੀਤਾ। ਜਦੋਂ ਕਿ ਇਸ ਦੀ ਸ਼ੁਰੂਆਤ ਅਗਸਤ 2023 ਵਿੱਚ ਸਿਰਫ 2 ਰੁਪਏ ਨਾਲ ਹੋਈ ਸੀ, ਹੁਣ ਇਹ ਵੱਧ ਕੇ 17.58 ਰੁਪਏ ਤੱਕ ਪਹੁੰਚ ਗਈ ਹੈ। ਸਵਿਗੀ ਨੇ ਇਸ ਵਾਰ ਆਪਣੀ ਪਲੇਟਫਾਰਮ ਫੀਸਾਂ ਵਿੱਚ ਵੀ ਲਗਭਗ 17% ਵਾਧਾ ਕੀਤਾ ਹੈ, ਜਿਸ ਨਾਲ ਗਾਹਕਾਂ ਲਈ ਆਰਡਰ ਕਰਨਾ ਮਹਿੰਗਾ ਹੋ ਗਿਆ ਹੈ।