Free Punjab Alert — Header + Desktop Mega Menu (fixed)

Sidhu Moosewala ਦਾ ਆ ਰਿਹਾ ਨਵਾਂ ਗੀਤ ? ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਜਾਣਕਾਰੀ, “ਬਰੋਟਾ” ਗੀਤ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

Sidhu Moose Wala new song : ਮਹਰੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। “ਬਰੋਟਾ” ਦੀ ਸਫਲਤਾ ਤੋਂ ਬਾਅਦ ਇੱਕ ਹੋਰ ਨਵਾਂ ਗੀਤ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਇਸ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਪੇਜ ‘ਤੇ ਸਾਂਝੀ ਕੀਤੀ ਗਈ।

ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਲਗਾਈ ਗਈ ਹੈ, ਜਿਸ ਵਿੱਚ ਜਲਦੀ ਹੀ ਆਉਣ ਵਾਲੇ ਇੱਕ ਨਵੇਂ ਗੀਤ ਦਾ ਸੰਦੇਸ਼ ਦਿੱਤਾ ਗਿਆ ਹੈ। ਇਸ ਦੇ ਇਲਾਵਾ ਇਸ ‘ਚ “ਬਰੋਟਾ” ਨੂੰ ਪਸੰਦ ਕਰਨ ਲਈ ਧੰਨਵਾਦ ਕਿਹਾ ਗਿਆ  ਹੈ। ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਸੰਕੇਤ ਮਿਲਦੇ ਹੀ ਉਸਦੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ। ਇਹ ਸਟੋਰੀ 25 ਮਾਰਚ ਨੂੰ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਸੀ।

ਪ੍ਰਸ਼ੰਸਕ ਹੁਣ ਉਸਦੇ ਨਵੇਂ ਗੀਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਲਗਭਗ ਤਿੰਨ ਮਹੀਨੇ ਪਹਿਲਾਂ ਲਾਂਚ ਹੋਏ “ਬਰੋਟਾ” ਗੀਤ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਇਸ ਗੀਤ ਨੂੰ ਯੂਟਿਊਬ ‘ਤੇ 10 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 1 ਕਰੋੜ ਤੋਂ ਵੱਧ ਲੋਕ ਇਸ ‘ਤੇ ਕੁਮੈਂਟ ਕਰ ਚੁੱਕੇ ਹਨ। ਕੁਮੈਂਟ ਦੇ ਮਾਮਲੇ ਵਿੱਚ ਇਹ ਗੀਤ ਦੁਨੀਆ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ-ਐਕਟਰ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 29 ਮਈ, 2022 ਨੂੰ ਜਵਾਹਰਕੇ, ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਆਪਣੇ ਦੋਸਤਾਂ ਨਾਲ ਆਪਣੀ ਥਾਰ ਅੰਦਰ ਮੌਜੂਦ ਸੀ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ, ਜੋ ਕਿ ਲਾਰੈਂਸ ਬਿਸ਼ਨੋਈ ਦੀ ਗੈਂਗ ਨਾਲ ਸਬੰਧਤ ਹੈ, ਨੇ ਲਈ ਸੀ।

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲਗਭਗ 12 ਗੀਤ ਰਿਲੀਜ਼ ਹੋਏ ਹਨ। ਜਿਵੇਂ ਹੀ ਮੂਸੇਵਾਲਾ ਦੇ ਗੀਤ ਯੂਟਿਊਬ ‘ਤੇ ਅਪਲੋਡ ਹੁੰਦੇ ਹਨ, ਉਨ੍ਹਾਂ ਦੇ ਪ੍ਰਸ਼ੰਸਕ ਹਰ ਵਾਰ ਵਿਯੂਜ਼ ਅਤੇ ਕਮੈਂਟ ਕਰਕੇ ਹਰ ਵਾਰ ਨਵਾਂ  ਰਿਕਾਰਡ ਬਣਾ ਦਿੰਦੇ ਹਨ। ਬਰੋਟਾ ਤੋਂ ਬਾਅਦ ਪ੍ਰਸ਼ੰਸਕ ਹੁਣ ਇੱਕ ਨਵੇਂ ਗੀਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।