Punjab News: ਪੰਜਾਬ ਦੇ ਸਿਆਸੀ ਜਗਤ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬ ਦੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਰਮਾਪੁਰਾ ਫੂਲ ਬਲਾਕ ਸੰਮਤੀ ਦੀਆਂ ਚੋਣਾਂ ‘ਚ ਵੱਡੀ ਬਾਜ਼ੀ ਮਾਰੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅਕਾਲੀ ਦਲ ਦੀ ਉਮੀਦਵਾਰ ਮਨਦੀਪ ਕੌਰ ਨੂੰ ਚੇਅਰਮੈਨ ਚੁਣ ਲਿਆ ਗਿਆ ਹੈ, ਜਦਕਿ ਵਾਈਸ ਚੇਅਰਮੈਨ ਵੱਜੋਂ ਕਿਰਨਦੀਪ ਕੌਰ ਨੇ ਜਿੱਤ ਹਾਸਲ ਕੀਤੀ ਹੈ।
ਜਾਣੋ ਅਕਾਲੀ ਦਲ ਦੇ ਹੱਕ ‘ਚ ਕਿੰਨੀਆਂ ਵੋਟਾਂ ਪਈਆਂ?
ਦੱਸਣਯੋਗ ਹੈ ਕਿ ਇਹ ਚੋਣਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ‘ਤੇ ਹੋਈਆਂ, ਕਿਉਂਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ‘ਚ ਧੱਕੇਸ਼ਾਹੀ ਦਾ ਇਲਜ਼ਾਮ ਲਾਇਆ ਗਿਆ ਸੀ, ਜਿਸ ‘ਤੇ ਚੋਣਾਂ ਨੂੰ ਰੱਦ ਕਰਨਾ ਪਿਆ ਸੀ। ਉਪਰੰਤ ਹਾਈਕੋਰਟ ਵੱਲੋਂ ਅੱਜ 1 ਅਪ੍ਰੈਲ ਨੂੰ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ। ਫਿਲਹਾਲ ਚੋਣਾਂ ਦੌਰਾਨ ਅਕਾਲੀ ਦਲ ਦੇ ਹੱਕ ‘ਚ ਕੁੱਲ 10 ਵੋਟਾਂ ਪਈਆਂ ਅਤੇ ਉਨ੍ਹਾਂ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ।
ਜਾਣੋ ਕਿੰਨੇ ਚੋਣ ਲਈ ਕੁੱਲ ਕਿੰਨੇ ਮੈਂਬਰ ਸਨ…
ਦੱਸ ਦੇਈਏ ਕਿ ਬਲਾਕ ਸੰਮਤੀ ਦੀ ਚੋਣ ਲਈ ਕੁੱਲ 18 ਮੈਂਬਰ ਸਨ, ਜਿਨ੍ਹਾਂ ਵਿੱਚ 10 ਮੈਂਬਰ ਅਕਾਲੀ ਦਲ, 5 ਆਮ ਆਦਮੀ ਪਾਰਟੀ ਅਤੇ 1 ਮੈਂਬਰ ਆਜ਼ਾਦ, ਜਦੋਂ ਕਿ 2 ਕਾਂਗਰਸ ਦੇ ਸਨ। ਪਹਿਲਾਂ ਤਿੰਨ ਵਾਰ ਚੋਣ ਰੱਦ ਹੋ ਚੁੱਕੀ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਗਿਆ ਸੀ। ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਦੀ ਵੱਡੀ ਜਿੱਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਅਕਾਲੀ ਦਲ ਦੇ ਉਲਟ ਇਕੱਠੀਆਂ ਹੋ ਗਈਆਂ ਸਨ, ਜਿਸ ਕਰਕੇ ਉਹਨਾਂ ਨਾਲ ਧੱਕੇਸ਼ਾਹੀ ਵੀ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ, ਜਿਸ ਕਰਕੇ ਅੱਜ ਨਿਰਪੱਖ ਚੋਣ ਹੁਣ ਨਾਲ ਅਕਾਲੀ ਦਲ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਚੁਣੇ ਗਏ ਹਨ।