Free Punjab Alert — Header + Desktop Mega Menu (fixed)

ਪੰਜਾਬ ਰੋਡਵੇਜ਼ ਵਿੱਚ ਹੜਤਾਲ ‘ਤੇ ਸਰਕਾਰ ਦੀ ਸਖ਼ਤ ਕਾਰਵਾਈ, ਕੱਚੇ ਮੁਲਾਜ਼ਮ ਸਸਪੈਂਡ

ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਕਰਨ ਦੇ ਵਿਰੋਧ ਵਿੱਚ ਚੱਲ ਰਹੀ ਹੜਤਾਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੜਾ ਰੁੱਖ ਅਖਤਿਆਰ ਕਰ ਲਿਆ ਹੈ। ਹੜਤਾਲ ਵਿਚ ਸ਼ਾਮਲ ਸਾਰੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਵਿਭਾਗ ਨੇ ਇਹ ਜਾਣਕਾਰੀ ਈ-ਮੇਲ ਰਾਹੀਂ ਮੁਲਾਜ਼ਮਾਂ ਤੱਕ ਪਹੁੰਚਾਈ।

ਸਰਕਾਰ ਨੇ ਧਰਨੇ ਨੂੰ ‘ਨਜਾਇਜ਼’ ਕਰਾਰ ਦਿੰਦਿਆਂ ਕਿਹਾ ਹੈ ਕਿ ਬੱਸਾਂ ਨਾ ਚਲਾਉਣ ਕਾਰਨ ਵਿਭਾਗ ਨੂੰ ਆਰਥਿਕ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਮੁਲਾਜ਼ਮਾਂ ‘ਤੇ ਜੁਰਮਾਨਾ ਵੀ ਲਾਇਆ ਗਿਆ ਹੈ।

ਪੰਜਾਬ ਰੋਡਵੇਜ਼ ਖੇਤਰੀ ਦਫ਼ਤਰ-1, ਜਲੰਧਰ ਵੱਲੋਂ ਚਾਰੇ ਕਰਮਚਾਰੀਆਂ ਖ਼ਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਹੈ। ਡਿਪੂ ਮੈਨੇਜਰ ਵੱਲੋਂ 29 ਨਵੰਬਰ 2025 ਨੂੰ ਜਾਰੀ ਪੱਤਰ ਅਨੁਸਾਰ ਦੋ ਵੱਖ ਵੱਖ ਦਿਨਾਂ ਵਿੱਚ ਬੱਸਾਂ ਨੂੰ ਨਿਰਧਾਰਤ ਰੂਟਾਂ ‘ਤੇ ਨਾ ਚਲਾਉਣ ਕਾਰਨ ਕੁੱਲ ₹21,459 ਦਾ ਨੁਕਸਾਨ ਹੋਇਆ ਹੈ।

28 ਨਵੰਬਰ ਨੂੰ ਡਰਾਈਵਰ ਗੁਰਮੁਖ ਸਿੰਘ ਅਤੇ ਕੰਡਕਟਰ ਹਰਦੀਪ ਸਿੰਘ ਨੇ AC-06 ਬੱਸ ਨੂੰ ਰੂਟ ‘ਤੇ ਨਹੀਂ ਚਲਾਇਆ ਜਿਸ ਨਾਲ ₹11,939 ਦਾ ਨੁਕਸਾਨ ਹੋਇਆ।
29 ਨਵੰਬਰ ਨੂੰ ਡਰਾਈਵਰ ਨਿਸ਼ਾਨ ਸਿੰਘ ਅਤੇ ਕੰਡਕਟਰ ਜਗਜੀਤ ਸਿੰਘ ਨੇ ਸੇਵਾ ਅਧੂਰੀ ਛੱਡੀ ਜਿਸ ਨਾਲ ₹9,520 ਦਾ ਘਾਟਾ ਹੋਇਆ।

ਡਿਪੂ ਮੈਨੇਜਰ ਨੇ ਚਾਰੇ ਮੁਲਾਜ਼ਮਾਂ ਨੂੰ ਹੁਕਮ ਦਿੱਤਾ ਹੈ ਕਿ ਉਹ 15 ਦਿਨਾਂ ਵਿੱਚ ₹21,459 ਦੀ ਰਕਮ ਜਮ੍ਹਾਂ ਕਰਵਾਉਣ, ਨਹੀਂ ਤਾਂ ਉਨ੍ਹਾਂ ਖ਼ਿਲਾਫ ਹੋਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ।