Free Punjab Alert — Header + Desktop Mega Menu (fixed)

ਪੰਜਾਬ ਕੈਬਿਨਟ ਦੀ ਚੰਡੀਗੜ੍ਹ ਵਿਚ ਅਹਿਮ ਮੀਟਿੰਗ, ਰੁਜ਼ਗਾਰ ਤੇ ਸਿਹਤ ਨੂੰ ਵੱਡਾ ਬੂਸਟ

ਚੰਡੀਗੜ੍ਹ

ਪੰਜਾਬ ਕੈਬਿਨਟ ਦੀ ਮਹੱਤਵਪੂਰਨ ਬੈਠਕ ਵਿੱਚ ਕਈ ਲੋਕ–ਪੱਖੀ ਫ਼ੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ। ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ 12 ਮਾਹਿਰ ਡਾਕਟਰਾਂ ਸਮੇਤ 300 ਸਪੈਸ਼ਲਿਸਟ ਡਾਕਟਰਾਂ ਦੀ ਐਮਪੈਨਲਮੈਂਟ ਨੂੰ ਹਰੀ ਝੰਡੀ ਦਿੱਤੀ ਹੈ। ਇਸ ਕਦਮ ਤੋਂ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਮਾਹਰ ਸੇਵਾਵਾਂ ਦੀ ਕਮੀ ਦੂਰ ਹੋਣ ਦੀ ਉਮੀਦ ਹੈ।

ਗੈਰ-ਕਾਨੂੰਨੀ ਮਾਈਨਿੰਗ ‘ਤੇ ਨਕੇਲ ਕੱਸਣ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਬਿਨਟ ਨੇ Punjab Minor Mineral Rules, 2013 ਵਿੱਚ ਸੋਧ ਨੂੰ ਆਪਣੀ ਮਨਜ਼ੂਰੀ ਦਿੱਤੀ। ਨਵੇਂ ਨਿਯਮਾਂ ਨਾਲ ਮਾਈਨਿੰਗ ਖੇਤਰ ‘ਚ ਪਾਰਦਰਸ਼ਤਾ ਤੇ ਨਿਗਰਾਨੀ ਹੋਰ ਮਜ਼ਬੂਤ ਹੋਵੇਗੀ।

ਇਸ ਦੇ ਨਾਲ ਹੀ, Punjab Cooperative Societies Rules, 1963 ਵਿੱਚ ਇਕਸਾਰ ਫ੍ਰੇਮਵਰਕ ਬਣਾਉਣ ਲਈ ਰੂਲ 28A ਜੋੜਨ ਨੂੰ ਵੀ ਹਰੀ ਝੰਡੀ ਦਿੱਤੀ ਗਈ। ਇਹ ਸੋਧ ਸੂਬੇ ਦੀਆਂ ਕੋਆਪਰੇਟਿਵ ਸੱਥਾਵਾਂ ਦੇ ਪ੍ਰਬੰਧਨ ਨੂੰ ਹੋਰ ਸੁਚਾਰੂ ਬਣਾਉਣ ਵਿੱਚ ਮਦਦ ਕਰੇਗੀ।