ਚੰਡੀਗੜ੍ਹ
ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਮੱਦੇ ਨੂੰ ਲੈ ਕੇ ਉੱਠ ਰਹੀਆਂ ਚਰਚਾਵਾਂ ’ਤੇ ਆਪਣਾ ਸਪਸ਼ਟ ਸਟੈਂਡ ਰੱਖਦਿਆਂ ਇੱਕ ਦਮਦਾਰ ਟਵੀਟ ਕੀਤਾ ਹੈ। ਜਾਖੜ ਨੇ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਅਭਿੰਨ ਅਤੇ ਅਟੁੱਟ ਹਿੱਸਾ ਹੈ, ਅਤੇ ਪੰਜਾਬ ਭਾਜਪਾ ਹਮੇਸ਼ਾਂ ਪੰਜਾਬ ਦੇ ਹੱਕਾਂ ਨਾਲ ਦ੍ਰਿੜਤਾ ਨਾਲ ਖੜੀ ਹੈ।
ਆਪਣੇ ਟਵੀਟ ਵਿੱਚ ਜਾਖੜ ਨੇ ਲਿਖਿਆ:
“ਚੰਡੀਗੜ੍ਹ ਹੋਵੇ ਜਾਂ ਪੰਜਾਬ ਦੇ ਪਾਣੀਆਂ ਦਾ ਮਸਲਾ — ਪੰਜਾਬ ਭਾਜਪਾ ਪੰਜਾਬ ਦੇ ਹਿੱਤਾਂ ਨਾਲ ਖੜੀ ਹੈ। ਚੰਡੀਗੜ੍ਹ ਸਬੰਧੀ ਜੋ ਵੀ ਭਰਮ ਪੈਦਾ ਕੀਤਾ ਗਿਆ ਹੈ, ਉਹ ਮੈਂ ਖੁਦ ਕੇਂਦਰ ਸਰਕਾਰ ਨਾਲ ਗੱਲ ਕਰਕੇ ਦੂਰ ਕਰਾਂਗਾ। ਪੰਜਾਬ ਮੇਰੇ ਲਈ ਪਹਿਲਾਂ ਹੈ।”
ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਖੁਦ ਇੱਕ ਪੰਜਾਬੀ ਹੋਣ ਦੇ ਨਾਤੇ ਇਹ ਭਰੋਸਾ ਦਿਵਾਉਂਦੇ ਹਨ ਕਿ ਪੰਜਾਬ ਦੇ ਹੱਕਾਂ ਬਾਰੇ ਕੋਈ ਸੰਦੇਹ ਜਾਂ ਭਰਮ ਨਹੀਂ ਰਹਿਣ ਦਿੱਤਾ ਜਾਵੇਗਾ।
ਸੁਨੀਲ ਜਾਖੜ ਦੇ ਇਸ ਟਵੀਟ ਨੂੰ ਪੰਜਾਬ ਵਿੱਚ ਚੱਲ ਰਹੀ ਰਾਜਨੀਤਿਕ ਚਰਚਾ ਦਾ ਇੱਕ ਸਪਸ਼ਟ ਜਵਾਬ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਕਈ ਵਿਰੋਧੀ ਪਾਰਟੀਆਂ ਵੱਲੋਂ ਚੰਡੀਗੜ੍ਹ ਸਬੰਧੀ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਖੜ ਦੇ ਮੁਤਾਬਕ:
“ਪੰਜਾਬ ਦੇ ਹਿਤ ਸਭ ਤੋਂ ਵੱਧ ਅਹਿਮ ਹਨ ਅਤੇ ਇਸ ਮੱਦੇ ਤੇ ਕਿਸੇ ਵੀ ਤਰ੍ਹਾਂ ਦੀ ਅਸਮੰਜਸਤਾ ਨੂੰ ਤੁਰੰਤ ਦੂਰ ਕੀਤਾ ਜਾਵੇਗਾ।”