ਦਿੱਲੀ
ਜੁਗਾੜਾਂ ਲਈ ਮਸ਼ਹੂਰ ਦੇਸ਼ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਿੱਤੀ ਘਾਟੇ ਨਾਲ ਜੂਝ ਰਹੇ ਦਿੱਲੀ ਦੇ ਇੱਕ ਕਾਰੋਬਾਰੀ ਨੇ ਬੀਮੇ ਦੀ ਰਕਮ ਹੜਪਣ ਲਈ ਸਾਰਾ “ਗੇਮ” ਹੀ ਰਚ ਦਿੱਤਾ—ਪਰ ਚਤਾ ਹਾਪੁੜ ਦੇ ਗੜ੍ਹਮੁਕਤੇਸ਼ਵਰ ਵਿਖੇ ਖੁਲ੍ਹ ਗਈ।
ਕੀ ਸੀ ਪੂਰੀ ਸਕੀਮ?
ਜਾਣਕਾਰੀ ਅਨੁਸਾਰ, ਕਾਰੋਬਾਰੀ ਨੇ ਪਹਿਲਾਂ ਆਪਣੀ ਦੁਕਾਨ ਦੇ ਕਾਮੇ ਤੋਂ ਆਧਾਰ–ਪੈਨ ਲੈ ਕੇ ਉਸਦੇ ਨਾਮ ‘ਤੇ ਬੀਮਾ ਪਾਲਿਸੀ ਕਰਵਾ ਦਿੱਤੀ। ਫਿਰ ਯੋਜਨਾ ਬਣੀ ਕਿ ਕਾਮੇ ਨੂੰ ਨਕਲੀ ਤੌਰ ‘ਤੇ “ਮਰਿਆ” ਦਿਖਾ ਕੇ ਬੀਮੇ ਦੀ ਰਕਮ ਕਲੀਮ ਕੀਤੀ ਜਾਵੇ।
ਇਸ ਲਈ ਦੋ ਸਾਥੀਆਂ ਨੂੰ ਪੈਸੇ ਦੇ ਕੇ ਪਲਾਸਟਿਕ ਦਾ ਪੁਤਲਾ ਤਿਆਰ ਕਰਵਾਇਆ ਗਿਆ ਅਤੇ ਗੜ੍ਹਮੁਕਤੇਸ਼ਵਰ ਲਿਜਾ ਕੇ ਉਸਦਾ “ਸਸਕਾਰ” ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।
ਪਰ ਫਸਾਦ ਕਿੱਥੇ ਹੋਇਆ?
ਘਾਟ ਤੇ ਮੌਜੂਦ ਅੰਤਿਮ ਸੰਸਕਾਰਾਂ ਦਾ ਇੱਕ ਅਨੁਭਵੀ ਕਰਮਚਾਰੀ ਸ਼ੱਕੀ ਹੋ ਗਿਆ। ਉਸਨੇ ਕਿਹਾ—
“ਜਾਂਦੇ ਵਾਰ ਨੁਹਾ ਤਾਂ ਦਿਓ ਬੇਚਾਰੇ ਨੂੰ…”
ਜਦੋਂ ਕਫਨ ਹਟਾਇਆ ਗਿਆ, ਤਾਂ ਪਤਾ ਲੱਗਿਆ ਕਿ ਅੰਦਰ ਪਲਾਸਟਿਕ ਦਾ ਪੁਤਲਾ ਪਿਆ ਹੈ—ਤੇ ਇਥੇ ਹੀ ਪੂਰੀ ਸਕੀਮ ਫੇਲ ਹੋ ਗਈ।