Free Punjab Alert — Header + Desktop Mega Menu (fixed)

CM ਭਗਵੰਤ ਮਾਨ ਵੱਲੋਂ ਲੁਧਿਆਣਾ ‘ਚ ਟਾਟਾ ਪਲਾਂਟ ਦਾ ਉਦਘਾਟਨ , 2500 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

Ludhiana News : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ‘ਚ ਟਾਟਾ ਸਟੀਲ ਦੇ ਅਤਿ-ਆਧੁਨਿਕ, ਵਾਤਾਵਰਣ-ਅਨੁਕੂਲ ਗ੍ਰੀਨ ਸਟੀਲ ਪਲਾਂਟ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਭਾਵੇਂ ਕੋਈ ਰੇਹੜੀ ਲਗਾਵੇ ਜਾਂ ਟਾਟਾ ਸਟੀਲ ਦਾ ਪਲਾਂਟ। ਇਥੇ ਕਿਸੇ ਨੂੰ ਵੀ ਘਾਟਾ ਨਹੀਂ ਹੁੰਦਾ। ਇਹ ਗੁਰੂਆਂ ਦੀ ਧਰਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੁਣ ਗ੍ਰੀਨ ਸਟੀਲ ਪੈਦਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਬ ਦੇ ਅਮੀਰ ਬਹੁਤ ਹਨ ਪਰ ਦਿਲ ਦੇ ਅਮੀਰ ਨਹੀਂ ਹੁੰਦੇ। ਜਦਕਿ ਜੇਬ ਦਿਲ ਦੇ ਪਰ ਹੁੰਦੀ ਹੈ ਪਰ ਟਾਟਾ ਦੇ ਚੇਅਰਪਰਸਨ ਦੋਵਾਂ ਪਹਿਲੂਆਂ ਵਿੱਚ ਅਮੀਰ ਹਨ।  ਇਸ ਤੋਂ ਪਹਿਲਾਂ ਟਾਟਾ ਸਟੀਲ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਮੰਤਰੀ ਸੰਜੀਵ ਅਰੋੜਾ ਨੂੰ ਦੱਸਿਆ ਕਿ ਹਲਵਾਰਾ ਤੋਂ ਦਿੱਲੀ ਲਈ ਫਲਾਈਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ।

ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਨਾ ਕਰੋ ਇਹ ਕੰਮ ,ਵਰਨਾ ਪਛਤਾਓਗੇ

ਜਾਣਕਾਰੀ ਅਨੁਸਾਰ ਟਾਟਾ ਸਟੀਲ ਨੇ ਇਸ ਪਲਾਂਟ ਵਿੱਚ 3,200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜਿਸ ਨਾਲ 2,500 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਹ ਦੇਸ਼ ਵਿੱਚ ਟਾਟਾ ਸਟੀਲ ਦਾ ਦੂਜਾ ਰੀਸਾਈਕਲਿੰਗ-ਅਧਾਰਤ ਗ੍ਰੀਨ ਸਟੀਲ ਪਲਾਂਟ ਹੈ। ਟਾਟਾ ਸਟੀਲ ਭਾਰਤ ਅਤੇ ਵਿਦੇਸ਼ਾਂ ਵਿੱਚ ਇਸ ਕਿਸਮ ਦੀ ਸਕ੍ਰੈਪ-ਅਧਾਰਤ ਤਕਨਾਲੋਜੀ ਨੂੰ ਉਤਸ਼ਾਹਿਤ ਕਰ ਰਿਹਾ ਹੈ; ਰੋਹਤਕ, ਹਰਿਆਣਾ ਵਿੱਚ ਸਕ੍ਰੈਪ ਪ੍ਰੋਸੈਸਿੰਗ ਯੂਨਿਟ ਅਤੇ ਯੂਰਪ ਵਿੱਚ ਡੀਕਾਰਬੋਨਾਈਜ਼ੇਸ਼ਨ ਪ੍ਰੋਜੈਕਟ ਇਸੇ ਦਿਸ਼ਾ ਵਿੱਚ ਚੁੱਕੇ ਗਏ ਕਦਮ ਹਨ।

ਦੂਜੇ ਪਾਸੇ ਪੰਜਾਬ ਸਰਕਾਰ ਵੀ ਇਸ ਪਲਾਂਟ ਤੋਂ ਵੱਖ-ਵੱਖ ਟੈਕਸਾਂ ਰਾਹੀਂ ₹200 ਤੋਂ ₹300 ਕਰੋੜ ਦਾ ਸਾਲਾਨਾ ਮਾਲੀਆ ਪੈਦਾ ਕਰਨ ਲਈ ਤਿਆਰ ਹੈ। ਇਹ ਸਹੂਲਤ ਲੁਧਿਆਣਾ ਵਿੱਚ ਹਾਈ-ਟੈਕ ਵੈਲੀ ਦੇ ਅੰਦਰ ਲਗਭਗ 115 ਏਕੜ ਜ਼ਮੀਨ ਵਿੱਚ ਸਥਾਪਿਤ ਕੀਤੀ ਗਈ ਹੈ। ਇਸਦੀ ਸਾਲਾਨਾ ਉਤਪਾਦਨ ਸਮਰੱਥਾ 0.75 ਮਿਲੀਅਨ ਟਨ (MTPA) ਹੋਵੇਗੀ। ਇਹ ਪਲਾਂਟ ਮੁੱਖ ਤੌਰ ‘ਤੇ ਉਸਾਰੀ ਖੇਤਰ ਨੂੰ ਪੂਰਾ ਕਰਨ ਵਾਲੇ TMT ਬਾਰ ਅਤੇ ਹੋਰ ਸਟੀਲ ਉਤਪਾਦਾਂ ਦਾ ਨਿਰਮਾਣ ਕਰੇਗਾ।