ਸਾਊਥ ਅਫ਼ਰੀਕਾ ਖ਼ਿਲਾਫ਼ ਵਾਈਟ ਵਾਸ਼ ਤੋਂ ਬਾਅਦ ਵੀ BCCI ਵੱਲੋਂ ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ। ਬੋਰਡ ਨੇ ਸੰਕੇਤ ਦਿੱਤੇ ਹਨ ਕਿ ਹਾਲਾਤਾਂ ਦੀ ਸਮੀਖਿਆ ਲਈ ਸਿਲੈਕਟਰਾਂ ਅਤੇ ਟੀਮ ਮੈਨੇਜਮੈਂਟ ਨਾਲ ਗੱਲਬਾਤ ਤਾਂ ਕੀਤੀ ਜਾਵੇਗੀ, ਪਰ ਕੋਈ ਤੁਰੰਤ ਐਕਸ਼ਨ ਜਾਂ ਬਦਲਾਅ ਨਹੀਂ ਕੀਤਾ ਜਾਵੇਗਾ।
ਬਦਲਾਅ ਕਿਉਂ ਨਹੀਂ ਹੋਣਗੇ?
ਵੱਲਡ ਕਪ ਬਹੁਤ ਨੇੜੇ ਹੈ, ਇਸ ਲਈ BCCI ਟੀਮ ਵਿੱਚ ਹਲਚਲ ਨਹੀਂ ਕਰਨਾ ਚਾਹੁੰਦਾ।
ਗੌਤਮ ਗੰਭੀਰ ਦਾ ਕੋਚਿੰਗ ਕਾਨਟ੍ਰੈਕਟ 2027 ਤੱਕ ਹੈ, ਇਸ ਲਈ ਮੈਨੇਜਮੈਂਟ ਸਟ੍ਰਕਚਰ ਵਿਚ ਕੋਈ ਤਬਦੀਲੀ ਨਹੀਂ ਸੋਚੀ ਜਾ ਰਹੀ।
ਕੀ ਹੋਵੇਗਾ ਅਗੇ?
ਟੀਮ ਦੇ ਪਰਫ਼ਾਰਮੈਂਸ ‘ਤੇ ਚਰਚਾ ਜ਼ਰੂਰ ਹੋਵੇਗੀ, ਪਰ ਵੱਡੇ ਫੈਸਲੇ ਵੱਲਡ ਕਪ ਤੋਂ ਬਾਅਦ ਹੀ ਸੰਭਵ ਹਨ।