Barnala News : ਬਰਨਾਲਾ ਦੇ ਬੱਸ ਸਟੈਂਡ ਰੋਡ (Barnala News) ‘ਤੇ ਮੇਨ ਮਾਰਕੀਟ ਵਿੱਚ ਦਿਨ-ਦਿਹਾੜੇ ਇੱਕ ਦੁਕਾਨ ‘ਤੇ ਅਣਪਛਾਤੇ ਵਿਅਕਤੀਆਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਹੈ। ਹਮਲਾਵਰਾਂ ਨੇ ਦੁਕਾਨ ਦੀ ਭੰਨ-ਤੋੜ ਕੀਤੀ ਅਤੇ ਨਕਦੀ ਲੁੱਟ ਲਈ ਹੈ। ਇਸ ਹਮਲੇ ਵਿੱਚ ਦੁਕਾਨ ਮਾਲਕ ਗੋਰਾ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ।
ਸਾਰੀ ਘਟਨਾ ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜ਼ਖਮੀ ਗੋਰਾ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਉਸਨੇ ਕਿਹਾ ਕਿ ਉਸਨੂੰ ਹਮਲਾਵਰਾਂ ਦੀ ਪਛਾਣ ਨਹੀਂ ਹੈ। ਹਮਲਾਵਰਾਂ ਨੇ ਉਨ੍ਹਾਂ ਦੀ ਦੁਕਾਨ ਦੀ ਭੰਨ-ਤੋੜ ਕੀਤੀ, ਉਸ ‘ਤੇ ਜਾਨਲੇਵਾ ਹਮਲਾ ਕੀਤਾ ਅਤੇ ਨਕਦੀ ਲੈ ਕੇ ਭੱਜ ਗਏ।
Swiggy ਤੋਂ ਔਨਲਾਈਨ ਖਾਣਾ ਮੰਗਵਾਉਣਾ ਹੋਇਆ ਮਹਿੰਗਾ !
ਦੁਕਾਨਦਾਰ ਅਤੇ ਚਸ਼ਮਦੀਦ ਗੁਰਦੀਪ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ 5-6 ਲੋਕ ਤੇਜ਼ਧਾਰ ਹਥਿਆਰਾਂ ਨਾਲ ਸੈਲੂਨ ਵਿੱਚ ਦਾਖਲ ਹੋਏ। ਗੁਰਦੀਪ ਸਿੰਘ ਦੇ ਅਨੁਸਾਰ ਇਹ ਹਮਲਾ ਉਸਦੇ ਸੈਲੂਨ ਦੀ ਇੱਕ ਲੜਕੀ ਨਾਲ ਹੋਏ ਪਿਛਲੇ ਝਗੜੇ ਦਾ ਨਤੀਜਾ ਸੀ। ਕੱਲ੍ਹ ਉਸਦੇ ਸੈਲੂਨ ਦੀ ਇੱਕ ਲੜਕੀ ਦਾ ਸਕੂਟਰੀ ‘ਤੇ ਜਾਂਦੇ ਸਮੇਂ ਕੁੱਝ ਲੋਕਾਂ ਨਾਲ ਝਗੜਾ ਹੋ ਗਿਆ ਸੀ।
ਗੁਰਦੀਪ ਸਿੰਘ ਨੇ ਕਿਹਾ ਕਿ ਹਮਲਾਵਰ ਅੱਜ ਉਸਦੀ ਦੁਕਾਨ ‘ਤੇ ਹਮਲਾ ਕਰਨ ਆਏ ਸਨ ਪਰ ਕਿਉਂਕਿ ਉਸਦੀ ਦੁਕਾਨ ਬੰਦ ਹੋਣ ਕਰਕੇ ਉਨ੍ਹਾਂ ਨੇ ਨਾਲ ਲੱਗਦੇ ਸੈਲੂਨ (ਗੋਰਾ ਸਿੰਘ ਦੀ ਦੁਕਾਨ) ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਗੁੰਡਾਗਰਦੀ ਦੀਆਂ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਲੋਕਾਂ ਨੇ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।