Free Punjab Alert — Header + Desktop Mega Menu (fixed)

ਜਿਨ੍ਹਾਂ ਨੇ ਰੋਕਿਆ ਸੀ, ਉਹੀ ਹੁਣ ਵੇਚ ਰਹੇ ਹਨ?” ਬਠਿੰਡਾ ਥਰਮਲ ਪਲਾਂਟ ਦੀ 91 ਏਕੜ ਜ਼ਮੀਨ ਵੇਚਣ ਲਈ AAP ਸਰਕਾਰ ਦਾ ਟੈਂਡਰ ਜਾਰੀ

(ਬਠਿੰਡਾ)

ਬਠਿੰਡਾ ਥਰਮਲ ਪਲਾਂਟ ਦੀ 91 ਏਕੜ ਸਰਕਾਰੀ ਜ਼ਮੀਨ ਦੀ ਨਿਲਾਮੀ ਲਈ ਆਮ ਆਦਮੀ ਪਾਰਟੀ ਸਰਕਾਰ ਨੇ ਅਧਿਕਾਰਿਕ ਟੈਂਡਰ ਜਾਰੀ ਕਰ ਦਿੱਤਾ ਹੈ। ਟੈਂਡਰ ਨੰਬਰ 1681 ਮੁਤਾਬਕ ਇਹ ਨੋਟਿਸ 14 ਨਵੰਬਰ 2025 ਨੂੰ ਜਾਰੀ ਹੋਇਆ ਹੈ।

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸੇ ਜ਼ਮੀਨ ਨੂੰ ਵੇਚਣ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਕਈ ਸਾਲਾਂ ਤੱਕ ਧਰਨੇ ਅਤੇ ਪ੍ਰਦਰਸ਼ਨ ਕਰਦੇ ਰਹੇ ਸਨ ਅਤੇ ਕਿਹਾ ਕਰਦੇ ਸਨ ਕਿ ਸਰਕਾਰੀ ਸੰਪਤੀ ਵੇਚਣਾ ਲੁੱਟ ਅਤੇ ਨੀਤੀਗਤ ਧੋਖਾਧੜੀ ਹੈ। ਪਰ ਹੁਣ ਸੱਤਾ ਵਿੱਚ ਆ ਕੇ ਉਹੀ ਜ਼ਮੀਨ ਵੇਚਣ ਲਈ ਸਰਕਾਰੀ ਦਸਤਾਵੇਜ਼ ਜਾਰੀ ਹੋਣ ਨਾਲ ਪਾਰਟੀ ਦੇ ਵਾਅਦਿਆਂ ਅਤੇ ਅਸਲ ਕੰਮ ਵਿਚਕਾਰ ਵੱਡਾ ਵਿਰੋਧਾਭਾਸ ਸਾਹਮਣੇ ਆ ਗਿਆ ਹੈ।

ਇਹ ਮਾਮਲਾ ਸਾਫ਼-ਸਾਫ਼ ਇੱਕ ਸਵਾਲ ਛੱਡ ਜਾਂਦਾ ਹੈ:
ਕੀ ਇਹ ਵਿਰੋਧ ਸਿਰਫ਼ ਕੁਰਸੀ ਤੱਕ ਪਹੁੰਚਣ ਲਈ ਸੀ? ਜਾਂ ਫਿਰ ਸਟੈਂਡ ਹੀ ਬਦਲ ਗਿਆ ਹੈ?

ਸਰਕਾਰ ਵੱਲੋਂ ਇਸ ਯੂ-ਟਰਨ ’ਤੇ ਕੋਈ ਅਧਿਕਾਰਿਕ ਬਿਆਨ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ।