Free Punjab Alert — Header + Desktop Mega Menu (fixed)

Police Transfer: ਵੱਡਾ ਫੇਰਬਦਲ, 65 IAS ਅਧਿਕਾਰੀਆਂ ਦਾ ਅਚਾਨਕ ਕੀਤਾ ਗਿਆ ਤਬਾਦਲਾ; ਇਨ੍ਹਾਂ ਜ਼ਿਲ੍ਹਿਆਂ ‘ਚ…

Police Transfer: ਸੂਬਾ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਇੱਕ ਵੱਡੇ ਪ੍ਰਸ਼ਾਸਕੀ ਫੇਰਬਦਲ ਦੇ ਤਹਿਤ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੇ 65 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ, ਜਿਸ ਵਿਚ 25 ਜ਼ਿਲ੍ਹਾ ਮੈਜਿਸਟ੍ਰੇਟ ਅਧਿਕਾਰੀ ਵੀ ਸ਼ਾਮਲ ਹਨ। ਇਹ ਵੱਡਾ ਤਬਾਦਲਾ ਰਾਜਸਥਾਨ ਸਰਕਾਰ ਵੱਲੋਂ ਕੀਤਾ ਗਿਆ ਹੈ।

ਜੈਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਡਾ. ਜਤਿੰਦਰ ਕੁਮਾਰ ਸੋਨੀ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ ਮੁੱਖ ਮੰਤਰੀ ਦੇ ਸਕੱਤਰ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ। ਉਹ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਵੀ ਹੋਣਗੇ। ਮੰਗਲਵਾਰ ਦੇਰ ਰਾਤ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਹੁਕਮਾਂ ਤਹਿਤ ਸਰਕਾਰ ਦੇ ਵਿੱਤ (ਬਜਟ) ਵਿਭਾਗ ਦੇ ਸਕੱਤਰ ਰਾਜਨ ਵਿਸ਼ਾਲ ਨੂੰ ਜਲ ਜੀਵਨ ਮਿਸ਼ਨ ਦਾ ਮਿਸ਼ਨ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

ਇਨ੍ਹਾਂ ਜ਼ਿਲ੍ਹਿਆਂ ਦੇ ਮੈਜਿਸਟਰੇਟਾਂ ਨੂੰ ਬਦਲਿਆ ਗਿਆ…

ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਸੰਦੇਸ਼ ਨਾਇਕ ਨੂੰ ਜੈਪੁਰ ਦਾ ਜ਼ਿਲ੍ਹਾ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਹੈ। ਬਾੜਮੇਰ ਜ਼ਿਲ੍ਹਾ ਮੈਜਿਸਟਰੇਟ ਟੀਨਾ ਡਾਬੀ ਦਾ ਤਬਾਦਲਾ ਟੋਂਕ ਵਿੱਚ ਜ਼ਿਲ੍ਹਾ ਮੈਜਿਸਟਰੇਟ ਦੇ ਅਹੁਦੇ ‘ਤੇ ਕੀਤਾ ਗਿਆ ਹੈ। ਜਿਨ੍ਹਾਂ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਬਦਲਿਆ ਗਿਆ ਹੈ, ਉਨ੍ਹਾਂ ਵਿੱਚ ਜੈਸਲਮੇਰ, ਜੋਧਪੁਰ, ਉਦੈਪੁਰ, ਬਾੜਮੇਰ, ਪ੍ਰਤਾਪਗੜ੍ਹ, ਸੀਕਰ, ਫਲੋਦੀ, ਬਾਰਾਨ, ਬੀਕਾਨੇਰ, ਗੰਗਾਨਗਰ, ਚਿਤੌੜਗੜ੍ਹ, ਪਾਲੀ, ਸਿਰੋਹੀ, ਬੂੰਦੀ, ਦਿਦਵਾਨਾ-ਕੁਚਮਨ, ਨਾਗੌਰ, ਕਰੌਲੀ, ਦੌਸਾ, ਖੈਰਥਲ-ਤਿਜਾਰਾ, ਸਲੂਮਪੁਰ, ਡੂੰਗਰਪੁਰੀ, ਬੀਕਾਨੇਰ ਸ਼ਾਮਲ ਹਨ।