Free Punjab Alert — Header + Desktop Mega Menu (fixed)

Chandigarh News: ਚੰਡੀਗੜ੍ਹ ‘ਚ ਜ਼ੋਰਦਾਰ ਧਮਾਕਾ, ਲੋਕਾਂ ‘ਚ ਪੈ ਗਿਆ ਚੀਕ-ਚਿਹਾੜਾ; ਧਮਾਕੇ ਦੀ ਆਵਾਜ਼ ਸੁਣ ਇਲਾਕੇ ‘ਚ ਫੈਲੀ ਦਹਿਸ਼ਤ…

Chandigarh News: ਚੰਡੀਗੜ੍ਹ ਦੇ ਮੌਲੀ ਜਾਗਰਾ ਸਥਿਤ ਵਿਕਾਸ ਨਗਰ ਵਿੱਚ ਇੱਕ ਘਰ ਵਿੱਚ ਸਿਲੰਡਰ ਫਟ ਗਿਆ, ਜਿਸ ਕਾਰਨ ਦਹਿਸ਼ਤ ਫੈਲ ਗਈ। ਦੱਸ ਦੇਈਏ ਕਿ ਬੁੱਧਵਾਰ ਦੇਰ ਰਾਤ ਲੋਕਾਂ ਵਿਚਾਲੇ ਚੀਕ-ਚਿਹਾੜਾ ਪੈ ਗਿਆ ਅਤੇ ਉਹ ਆਪਣੇ ਘਰਾਂ ਤੋਂ ਬਾਹਰ ਭੱਜੇ। ਜਦੋਂ ਉਨ੍ਹਾਂ ਨੇ ਗੁਆਂਢੀ ਦੇ ਘਰੋਂ ਅੱਗ ਦੀਆਂ ਲਪਟਾਂ ਆਉਂਦੀਆਂ ਦੇਖੀਆਂ, ਤਾਂ ਉਨ੍ਹਾਂ ਤੁਰੰਤ ਪਰਿਵਾਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ।

ਦੱਸ ਦੇਈਏ ਕਿ ਇਸ ਘਟਨਾ ਦੌਰਾਨ ਇੱਕ ਪਰਿਵਾਰ ਵਾਲ-ਵਾਲ ਬਚ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਕਰੀਬ 12:30 ਵਜੇ ਵਿਕਾਸ ਨਗਰ ਵਿਚ ਸਥਿਤ ਇਕ ਛੋਟੇ ਮਕਾਨ ਵਿਚ ਵਾਪਰਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਕਾਨ ਦੇ ਲੈਂਟਰ ਅਤੇ ਕੰਧਾਂ ਵਿੱਚ ਤਰੇੜਾਂ ਪੈ ਗਈਆਂ। ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ

ਘਰ ਦੇ ਮਾਲਕ ਗਿਰੀਸ਼ ਕੁਮਾਰ ਨੇ ਦੱਸਿਆ ਕਿ ਧਮਾਕੇ ਸਮੇਂ ਪਰਿਵਾਰ ਦੇ ਮੈਂਬਰ ਘਰ ਦੇ ਦੂਜੇ ਹਿੱਸੇ ਵਿਚ ਮੌਜੂਦ ਸਨ। ਜਿਵੇਂ ਹੀ ਧਮਾਕਾ ਹੋਇਆ, ਉਹ ਤੁਰੰਤ ਸੁਚੇਤ ਹੋ ਗਏ ਅਤੇ ਫਟਾਫਟ ਘਰ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਕਰਮਚਾਰੀਆਂ ਨੂੰ ਕਰੀਬ ਇਕ ਘੰਟੇ ਦੀ ਮੁਸ਼ਕਤ ਕਰਨੀ ਪਈ। ਅੱਗ ਲੱਗਣ ਕਾਰਨ ਘਰ ਦੇ ਅੰਦਰ ਸਮਾਨ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਕਾਨ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਪੁਲਿਸ ਅਤੇ ਫਾਇਰ ਵਿਭਾਗ ਵਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Read MOre: Punjab Transfer: ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IAS ਅਤੇ PCS ਅਫਸਰਾਂ ਦੇ ਅਚਾਨਕ ਹੋਏ ਤਬਾਦਲੇ; ਲਿਸਟ ‘ਚ ਵੇਖੋ ਕੌਣ ਕਿੱਥੇ ਹੋਇਆ ਤਾਇਨਾਤ?