Free Punjab Alert — Header + Desktop Mega Menu (fixed)

SSB Constable Death : SSB ਬਟਾਲੀਅਨ ‘ਚ ਤੈਨਾਤ ਪੰਜਾਬ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ , 3 ਦਿਨ ਪਹਿਲਾਂ ਛੁੱਟੀ ਕੱਟ ਕੇ ਆਇਆ ਸੀ ਵਾਪਸ

Punjab head constable Death : ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਸੀਮਾ ਸੁਰੱਖਿਆ ਬਲ (SSB) ਦੀ ਬਟਾਲੀਅਨ ‘ਚ ਤੈਨਾਤ ਪੰਜਾਬ ਦੇ ਹੈੱਡ ਕਾਂਸਟੇਬਲ ਹੁਸਨ ਲਾਲ (41) ਨੇ ਖੁਦਕੁਸ਼ੀ ਕਰ ਲਈ ਹੈ। ਉਸਦੀ ਲਾਸ਼ 21 ਮਾਰਚ ਨੂੰ ਪਿਥੌਰਾਗੜ੍ਹ ਦੇ ਇੱਕ ਹੋਟਲ ਦੇ ਕਮਰੇ ਵਿੱਚ ਮਿਲੀ ਹੈ। ਹਾਲਾਂਕਿ ਇਸ ਘਟਨਾ ਦੀ ਜਾਣਕਾਰੀ ਅੱਜ ਮਿਲੀ ਹੈ।

ਹੋਟਲ ਸਟਾਫ ਦੇ ਅਨੁਸਾਰ ਹੁਸਨ ਲਾਲ ਇਥੇ ਤਿੰਨ ਦਿਨਾਂ ਤੋਂ ਰੁਕੇ ਹੋਏ ਸੀ। ਸ਼ਨੀਵਾਰ ਨੂੰ ਜਦੋਂ ਇੱਕ ਸਟਾਫ ਮੈਂਬਰ ਕਾਂਸਟੇਬਲ ਨੂੰ ਪਾਣੀ ਦੇਣ ਲਈ ਉਸ ਦੇ ਕਮਰੇ ਵਿੱਚ ਗਿਆ ਤਾਂ ਉਨ੍ਹਾਂ ਨੇ ਉਸਨੂੰ ਪੱਖੇ ਨਾਲ ਲਟਕਿਆ ਦੇਖਿਆ। ਲਾਸ਼ ਪੱਖੇ ਨਾਲ ਲਟਕਦੀ ਦੇਖ ਕੇ ਹੋਟਲ ਸਟਾਫ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਹੈਲਮੇਟ ਖਰੀਦਦੇ ਸਮੇਂ ਨਾ ਕਰੋ ਇਹ ਗਲਤੀ ,ਖ਼ਤਰੇ ‘ਚ ਪੈ ਸਕਦੀ ਹੈ ਜਾਨ

ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।  ਸੂਤਰਾਂ ਮੁਤਾਬਕ ਜਵਾਨ ਐਸਐਸਬੀ ਦੀ 11ਵੀਂ ਬਟਾਲੀਅਨ ਵਿੱਚ ਤਾਇਨਾਤ ਸੀ। ਸਿਪਾਹੀ ਵੱਲੋਂ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਮੇਂ ਦੌਰਾਨ ਉਸਨੇ ਆਪਣੇ ਸਾਥੀਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ।

ਫੌਜ ਅਤੇ ਸਥਾਨਕ ਪੁਲਿਸ ਦੇ ਅਨੁਸਾਰ ਹੈੱਡ ਕਾਂਸਟੇਬਲ ਹੁਸਨ ਲਾਲ ਆਪਣੀ ਛੁੱਟੀ ਪੂਰੀ ਕਰਨ ਤੋਂ ਬਾਅਦ 18 ਮਾਰਚ ਨੂੰ ਡੀਡੀਹਾਟ ਵਾਪਸ ਆਇਆ ਸੀ। ਹਾਲਾਂਕਿ ਉਹ ਡਿਊਟੀ ‘ਤੇ ਨਹੀਂ ਗਿਆ ਅਤੇ ਇੱਕ ਸਥਾਨਕ ਹੋਟਲ ਵਿੱਚ ਰਿਹਾ। ਉਹ ਤਿੰਨ ਦਿਨ ਹੋਟਲ ਵਿੱਚ ਰਿਹਾ। ਹੁਸਨ ਲਾਲ ਕਾਫ਼ੀ ਪ੍ਰੇਸ਼ਾਨ ਲੱਗ ਰਿਹਾ ਸੀ।