Salary Structure change from 1 April : ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ਬਰ ਹੈ। ਨਵਾਂ ਵਿੱਤੀ ਸਾਲ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਨੌਕਰੀਪੇਸ਼ਾ ਕਰਮਚਾਰੀਆਂ ਦੇ ਪੇ-ਸਲਿੱਪ ‘ਚ ਕੁੱਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਦਰਅਸਲ ‘ਚ 1 ਅਪ੍ਰੈਲ, 2026 ਤੋਂ ਨਵਾਂ ਆਮਦਨ ਟੈਕਸ ਐਕਟ 2025 (New Income Tax Act 2025) ਅਤੇ ਨਵਾਂ ਲੇਬਰ ਕੋਡ (Labour Code) ਲਾਗੂ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਤੁਹਾਡੀ ਪੇ-ਸਲਿੱਪ ‘ਚ ਅਤੇ ਤਨਖਾਹ ਵਿੱਚ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲਣਗੇ।
ਗਰਮ ਪਾਣੀ ‘ਚ ਹਲਦੀ ਅਤੇ ਘਿਓ ਮਿਲਾ ਕੇ ਪੀਣ ਨਾਲ ਕੀ ਹੁੰਦਾ ਹੈ ?
ਨਵੇਂ ਲੇਬਰ ਕੋਡ ਦੇ ਅਨੁਸਾਰ ਤੁਹਾਡੀ ਮੂਲ ਤਨਖਾਹ ਤੁਹਾਡੇ ਕੁੱਲ CTC ਦਾ 50 ਪ੍ਰਤੀਸ਼ਤ ਹੋਣੀ ਚਾਹੀਦੀ ਹੈ। ਵਰਤਮਾਨ ਵਿੱਚ ਬਹੁਤ ਸਾਰੀਆਂ ਕੰਪਨੀਆਂ ਟੈਕਸ ਬਚਾਉਣ ਅਤੇ HRA, ਯਾਤਰਾ ਭੱਤਾ, ਅਤੇ ਵਿਸ਼ੇਸ਼ ਭੱਤੇ ਵਰਗੇ ਭੱਤਿਆਂ ਨੂੰ 70-80 ਪ੍ਰਤੀਸ਼ਤ ਤੱਕ ਵਧਾਉਣ ਲਈ ਆਪਣੀ ਮੂਲ ਤਨਖਾਹ ਘੱਟ ਰੱਖਦੀਆਂ ਹਨ। ਹਾਲਾਂਕਿ, ਨਵੇਂ ਨਿਯਮਾਂ ਦੇ ਤਹਿਤ ਕੰਪਨੀਆਂ ਸਾਰੇ ਭੱਤਿਆਂ ਨੂੰ ਕੁੱਲ ਤਨਖਾਹ ਦੇ 50 ਪ੍ਰਤੀਸ਼ਤ ਤੋਂ ਵੱਧ ਨਹੀਂ ਰੱਖ ਸਕਣਗੀਆਂ।
ਹੁਣ ਕਿਉਂਕਿ ਤੁਹਾਡਾ ਪੀਐਫ ਅਤੇ ਗ੍ਰੈਚੁਟੀ ਤੁਹਾਡੀ ਬੇਸਿਕ ਸੈਲਰੀ ਦੇ ਆਧਾਰ ‘ਤੇ ਗਿਣਿਆ ਜਾਂਦਾ ਹੈ, ਜੇਕਰ ਬੇਸਿਕ ਸੈਲਰੀ ਵਧਦੀ ਹੈ ਤਾਂ ਤੁਹਾਡਾ ਰਿਟਾਇਰਮੈਂਟ ਫੰਡ ਅਤੇ ਇਸ ਵਿੱਚ ਤੁਹਾਡਾ ਯੋਗਦਾਨ ਵੀ ਆਪਣੇ ਆਪ ਵਧ ਜਾਵੇਗਾ।
ਜ਼ਿਆਦਾ ਪੀਐਫ ਕੱਟਣ ਦਾ ਅਸਰ ਤੁਹਾਡੀ ਟੇਕ-ਹੋਮ ਤਨਖਾਹ ‘ਤੇ ਪਵੇਗਾ। ਜ਼ਿਆਦਾ ਪੀਐਫ ਕੱਟਣ ਨਾਲ ਮਿਲਣ ਵਾਲੀ ਸੈਲਰੀ ਘੱਟ ਸਕਦੀ ਹੈ। ਹਾਲਾਂਕਿ, ਇਹ ਕੰਪਨੀ ਦੇ ਮੌਜੂਦਾ ਢਾਂਚੇ ‘ਤੇ ਵੀ ਨਿਰਭਰ ਕਰੇਗਾ। ਯਾਨੀ ਕੇ ਬੇਸਿਕ ਸੈਲਰੀ 50% ਰੱਖਣ ਦਾ ਅਸਰ ਇਸ ਗੱਲ ‘ਤੇ ਤੈਅ ਹੋਵੇਗਾ ਕਿ ਅਜੇ ਤੁਹਾਡੀ ਕੰਪਨੀ ਨੇ ਬੇਸਿਕ ਸੈਲਰੀ ਕਿੰਨੀ ਰੱਖੀ ਹੈ। ਉਦਾਹਰਣ ਵਜੋਂ ਜੇਕਰ ਤੁਹਾਡੀ ਮੌਜੂਦਾ ਸੀਟੀਸੀ ₹50,000 ਹੈ ਅਤੇ ਤੁਹਾਡੀ ਬੇਸਿਕ ਸੈਲਰੀ ₹25,000 (50%) ਹੈ ਤਾਂ ਨਵੇਂ ਨਿਯਮ ਦਾ ਤੁਹਾਡੇ ‘ਤੇ ਕੋਈ ਅਸਰ ਨਹੀਂ ਹੋਵੇਗਾ। ਤੁਹਾਡੀ ਇਨ-ਹੈਂਡ ਤਨਖਾਹ ਉਹੀ ਰਹੇਗੀ। ਹਾਲਾਂਕਿ, ਜੇਕਰ ਤੁਹਾਡੀ ਕੁੱਲ ਤਨਖਾਹ ₹50,000 ਹੈ ਅਤੇ ਕੰਪਨੀ ਤੁਹਾਨੂੰ ਸਿਰਫ਼ ₹10,000 (20%) ਬੇਸਿਕ ਸੈਲਰੀ ਵਜੋਂ ਦੇ ਰਹੀ ਹੈ ਅਤੇ ਟੈਕਸ ਬਚਾਉਣ ਲਈ ਬਾਕੀ ₹40,000 ਭੱਤਿਆਂ ਵਜੋਂ ਜੋੜ ਰਹੀ ਹੈ ਤਾਂ ਕੰਪਨੀ ਨੂੰ ਤੁਹਾਡੀ ਬੇਸਿਕ ਸੈਲਰੀ ਵਧਾਉਣੀ ਪਵੇਗੀ।