State Bank of India: ਭਾਰਤ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਲੱਖਾਂ ਗਾਹਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸੁਰੱਖਿਆ ਅਲਰਟ ਜਾਰੀ ਕੀਤਾ ਹੈ।
ਹਾਲ ਹੀ ਵਿੱਚ, SBI ਨੇ ਇੱਕ ਹੋਰ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਬੈਂਕ ਨੇ ਕਿਹਾ ਕਿ ਧੋਖਾਧੜੀ ਕਰਨ ਲਈ ਸਾਈਬਰ ਅਪਰਾਧੀ SBI ਗਾਹਕਾਂ ਨੂੰ ਨਕਲੀ ‘ਬੈਂਕ ਲੈਟਰ’ ਅਤੇ ‘KYC’ ਅਲਰਟ ਭੇਜ ਰਹੇ ਹਨ। ਸਕੈਮਰਸ APK ਫਾਈਲਾਂ ਭੇਜ ਰਹੇ ਹਨ, ਜੋ ਸੁਰੱਖਿਆ ਦੇ ਲਿਹਾਜ ਨਾਲ ਠੀਕ ਨਹੀਂ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਸਿਰਫ਼ ਅਧਿਕਾਰਤ ਐਪ ਸਟੋਰਾਂ – – Google Play Store ਅਤੇ Apple App Store ਤੋਂ ਐਪਸ ਇੰਸਟਾਲ ਕਰਨ ਦੀ ਸਲਾਹ ਦਿੱਤੀ ਹੈ।
ਸਿਰਫ਼ ਪਲੇ ਸਟੋਰ ਜਾਂ ਐਪ ਸਟੋਰ ਤੋਂ ਐਪਸ ਡਾਊਨਲੋਡ ਕਰੋ।ਅਣਜਾਣ ਸਰੋਤਾਂ ਤੋਂ ਮਿਲੇ APK ਫਾਈਲ ਕਦੇ ਵੀ ਡਾਊਨਲੋਡ ਨਾ ਕਰੋ ਅਤੇ ਨਾ ਹੀ ਉਸ ‘ਤੇ ਕਲਿੱਕ ਕਰੋ।
ਅਸਲੀ ਐਪਾਂ ਦੇ ਆਮ ਤੌਰ ‘ਤੇ ਲੱਖਾਂ ਡਾਊਨਲੋਡ ਹੁੰਦੇ ਹਨ। ਨਕਲੀ ਐਪਾਂ ਤੋਂ ਇੰਸਟਾਲ ਕਰਨ ਦੀ ਗਿਣਤੀ ਘੱਟ ਹੁੰਦੀ ਹੈ।
ਸਿਰਫ਼ ਸਟਾਰ ਜਾਂ ਰੇਟਿੰਗਾਂ ਨਾ ਦੇਖੋ, ਸਗੋਂ ਰਿਵਿਊ ਵੀ ਪੜ੍ਹੋ। ਜੇਕਰ ਲਗਭਗ ਸਾਰੇ ਰਿਵਿਊ ਇੱਕੋ ਜਿਹੇ ਹਨ ਜਾਂ ਗਲਤੀਆਂ ਹਨ, ਤਾਂ ਸਾਵਧਾਨ ਰਹੋ।
ਕੋਈ ਐਪ ਇੰਸਟਾਲ ਕਰਨ ਤੋਂ ਪਹਿਲਾਂ, ਜਾਂਚ ਕਰੋ ਕਿ ਇਹ ਕਿਸ ਐਕਸੈਸ ਦੀ ਮੰਗ ਕਰ ਰਹੀ ਹੈ। ਜਿਵੇਂ ਕਿ ਜੇਕਰ ਇਹ ਤੁਹਾਡੀ Contact List ਜਾਂ Gallery ਤੱਕ ਦਾ ਐਕਸੈਸ ਮੰਗ ਰਹੀ ਹੈ ਤਾਂ ਇਹ ਖਤਰਨਾਕ ਹੋ ਸਕਦੀ ਹੈ।