English
Friday, February 3, 2023
English

6 ਦੀ ਪੰਜਾਬ ਕੈਬਨਿਟ ਮੀਟਿੰਗ ਵਿੱਚ ਬੇਰੁਜ਼ਗਾਰਾਂ ਦੇ ਮੰਗਾਂ ਮਾਮਲੇ ਪਹਿਲ ਦੇ ਆਧਾਰ ਤੇ ਵਿਚਾਰੇ ਪੰਜਾਬ ਸਰਕਾਰ।

ਅੱਜ ਹੋਣ ਜਾ ਰਹੀ ਪੰਜਾਬ ਕੈਬਨਿਟ ਮੀਟਿੰਗ ਵਿੱਚ ਬੇਰੁਜ਼ਗਾਰਾਂ ਦੇ ਮੰਗਾਂ ਮਾਮਲੇ ਪਹਿਲ ਦੇ ਆਧਾਰ ਤੇ ਵਿਚਾਰ ਬੇਰੁਜ਼ਗਾਰ ਦੇਣ ਦਾ ਰਾਹ ਪੱਧਰਾ ਕਰੇ ਪੰਜਾਬ ਸਰਕਾਰ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੇਰੁਜ਼ਗਾਰ ਸਾਂਝਾ ਮੋਰਚਾ, ਪੰਜਾਬ ਦੇ ਸੂਬਾ ਆਗੂ ਹਰਜਿੰਦਰ ਸਿੰਘ ਝੁਨੀਰ, ਕ੍ਰਿਸ਼ਨ ਸਿੰਘ ਨਾਭਾ, ਲਫਜਦੀਪ ਸਿ ਸਮਾਣਾ, ਸੁਖਵਿੰਦਰ ਸਿੰਘ ਢਿੱਲਵਾਂ , ਸੁਖਦੇਵ ਸਿੰਘ ਜਲਾਲਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਆਰਟ ਐਂਡ ਕਰਾਫਟ ਭਰਤੀ ਵਿੱਚ ਸਮੂਹ ਬੇਰੁਜ਼ਗਾਰਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਕੇ ਆੜੇ ਆ ਰਹੀਆਂ ਅੜਚਨਾਂ ਨਵੇੜ ਕੇ ਭਰਤੀ ਮੁਕੰਮਲ ਕੀਤੀ ਜਾਵੇ ਅਤੇ ਨਵੇਂ ਸਾਲ ਵਿੱਚ ਛੇਤੀ ਹੀ ਖਾਲੀ ਰਹਿੰਦੀਆਂ 1758 ਨਵੀਂ ਭਰਤੀ ਦਿੱਤੀ ਜਾਵੇ। ਪ੍ਰਾਇਮਰੀ ਪੱਧਰ ਤੇ ਬਾਰ੍ਹਵੀਂ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ 2000 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਆਰਟ ਲੈਕਚਰਾਰ ਦੀਆਂ 500 ਪੋਸਟਾਂ ਦੀ ਭਰਤੀ ਦਿੱਤੀ ਜਾਵੇ। 646 ਪੀ ਟੀ ਆਈ ਅਧਿਆਪਕਾਂ ਦੀਆਂ ਮੈਰਿਟ ਸੂਚੀ ਜਾਰੀ ਕੀਤੀ ਜਾਵੇਉਮਰ ਹੱਦ ਵਿੱਚ ਛੋਟ ਦੇ ਕੇ ਮਲਟੀਪਰਪਜ ਹੈਲਥ ਵਰਕਰ ਦੀ ਸਾਰੀਆਂ ਖਾਲੀ ਅਸਾਮੀਆਂ ਜਾਣ। 873 ਉਮਰ ਹੱਦ ਟਪਾ ਚੁੱਕੇ ਬੇਰੁਜ਼ਗਾਰਾਂ ਦੀ ਪੋਸਟਾਂ ਵਿੱਚ 1000 ਪੋਸਟਾਂ ਦਾ ਵਾਧਾ ਕੀਤਾ ਜਾਵੇ। ਗ੍ਰੈਜੂਏਸ਼ਨ 55% ਦੀ ਸ਼ਰਤ ਰੱਦ ਕਰਕੇ ਮੈਥ ਸਾਇੰਸ ਇੰਗਲਿਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਿੱਤੀਆਂ ਜਾਣ। 343 ਲੈਕਚਰਾਰ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਚੋਂ 55% ਦੀ ਸ਼ਰਤ ਰੱਦ ਕੀਤੀ ਜਾਵੇ। ਟੀਚਿੰਗ ਆਫ ਸੋਸ਼ਲ ਸਟੱਡੀ ਨੂੰ ਐਡ ਕੀਤਾ ਜਾਵੇ। ਬਾਕੀ ਰਹਿੰਦੇ ਲੈਕਚਰਾਰ ਪੰਜਾਬੀ, ਸੰਸਕ੍ਰਿਤ, ਉਰਦੂ ਹਿੰਦੀ, ਫਾਈਨ ਆਰਟ, ਫਿਜ਼ੀਕਲ ਆਦਿ ਦੀਆਂ ਸਾਰੀਆਂ ਖਾਲੀ ਅਸਾਮੀਆਂ ਦੀ ਨਵੀਂ ਭਰਤੀ ਦਿੱਤੀ ਜਾਵ। ਸਾਰੀਆਂ ਭਰਤੀਆਂ ਤੇ ਲਗਾਈ ਪੰਜਾਬੀ ਦੀ ਪ੍ਰੀਖਿਆ ਸਿਰਫ ਬਾਹਰੀ ਰਾਜਾਂ ਦੇ ਉਮੀਦਵਾਰਾਂ ਤੇ ਲਾਗੂ ਕੀਤੀ ਜਾਵੇ। ਨਵੇਂ ਅਪਗ੍ਰੇਡ ਕੀਤੇ ਸਕੂਲਾਂ ਵਿੱਚ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਦਿੱਤੀਆਂ ਜਾਣ ਅਤੇ ਖਾਲੀ ਅਸਾਮੀਆਂ ਭਰੀਆਂ ਜਾਣ। ਝੁਨੀਰ ਨੇ ਕਿਹਾ ਕਿ ਪੰਜਾਬ ਸਰਕਾਰ ਨਵੇਂ ਸਾਲ ਤੇ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਉਮਰ ਹੱਦ ਵਿੱਚ ਛੋਟ ਦੇ ਸਾਰੀਆਂ ਖਾਲੀ ਅਸਾਮੀਆਂ ਭਰਨ ਲਈ ਅਜੰਡਾ ਲੈਕੇ ਆਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।

- Advertisement -
Latest news
- Advertisement -
Related news