ਸਮਾਣਾ , 03 ਜਨਵਰੀ – ਅੱਜ ਆਯੂਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਪੰਜਾਬ (ਰਜਿ) ਵੱਲੋ ਜਿਲ੍ਹਾ ਪ੍ਰਧਾਨ ਪਟਿਆਲਾ ਰਵਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜ਼ਰਾ ਨੁੰ ਉਪਵੈਦ ਦੀਆ ਮੰਗਾਂ ਸਬੰਧੀ ਮੰਗ ਪੱਤਰ ਸੌਪਿਆ ਜਿਸ ਵਿੱਚ ਉਪਵੈਦਾਂ ਨੇ ਮੰਗ ਕੀਤੀ ਕਿ ਜਿੰਨੀਆ ਵੀ ਉਪਵੈਦ ਦੀਆ ਜਿੰਨੀਆ ਵੀ ਖਾਲੀ ਅਸਾਮੀਆ ਹਨ ਉਹਨਾਂ ਦਾ ਉਮਰ ਹੱਦ ਵਿੱਚ ਘੱਟੋ ਘੱਟ ਪੰਜ ਸਾਲ ਦੀ ਛੋਟ ਦੇ ਇਸਤਿਹਾਰ ਜਾਰੀ ਕੀਤਾ ਜਾਵੇ ਅਤੇ ਉਪਵੈਦ ਨੂੰ ਐਲੋਪੈਥਿਕ ਸਟੋਰਾਂ ਦੀ ਤਰ੍ਹਾ ਆਯੂਰਵੈਦਿਕ ਦਵਾਈਆ ਵੇਚਣ ਵਾਸਤੇ ਆਯੂਰਵੈਦਿਕ ਮੈਡੀਕਲ ਸਟੋਰ ਖੋਲਣ ਲਈ ਲਾਇਸੰਸ ਜਾਰੀ ਕੀਤੇ ਜਾਣ ਜਿਸ ਨਾਲ ਹਜ਼ਾਰਾਂ ਬੇਰੁਜ਼ਗਾਰ ਉਪਵੈਦਾ ਨੂੰ ਰੁਜ਼ਗਾਰ ਮਿਲੇਗਾ ਅਤੇ ਸਰਕਾਰ ਦੇ ਖਜ਼ਾਨੇ ਵਿੱਚ ਲਾਇਸੰਸ ਫੀਸ ਤੌਰ ਤੇ ਮਾਲੀਆ ਵੀ ਜਮਾ ਹੋਵੇਗਾ ਇਸ ਮੌਕੇ ਅਬਨੀਸ਼ ਕੁਮਾਰ ਹਾਜ਼ਿਰ ਸਨ
BREAKING NEWS