ਚੰਡੀਗੜ੍ਹ : ਪੰਜਾਬ ਦੇ ਸਾਬਕਾ ਸੀ.ਐਮ. ਚਰਨਜੀਤ ਸਿੰਘ ਚੰਨੀ ਜਲਦ ਹੀ ਪੰਜਾਬ ਪਰਤਣ ਜਾ ਰਹੇ ਹਨ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਨਵਜੀਤ ਸਿੰਘ ਨੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਾਬਕਾ ਸੀ.ਐਮ. ਚੰਨੀ ਵਿਦੇਸ਼ ਵਿੱਚ ਹਨ। ਉਹ ਪੀਐਚਡੀ ਕਰ ਰਿਹਾ ਹਨ ਅਤੇ ਉਥੇ ਆਪਣੀਆਂ ਅੱਖਾਂ ਦਾ ਇਲਾਜ ਵੀ ਕਰਵਾ ਰਹੇ ਹਨ। ਦੱਸ ਦੇਈਏ ਕਿ ਚੰਨੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੋ ਹਲਕਿਆਂ ਤੋਂ ਹਾਰ ਗਏ ਸਨ। ਚੋਣਾਂ ਵਿੱਚ ਹਾਰ ਤੋਂ ਬਾਅਦ ਤੋਂ ਉਹ ਪੰਜਾਬ ਤੋਂ ਬਾਹਰ ਹਨ।
BREAKING NEWS