ਅੱਜ ਆਯੂਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਪੰਜਾਬ (ਰਜਿ. 15) ਸੂਬਾ ਪ੍ਰਧਾਨ ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਅੰਦਰ ਬਿਨਾਂ ਆਯੂਰਵੈਦਿਕ ਲਾਇਸੰਸ ਦੇ ਅੰਗਰੇਜ਼ੀ ਦਵਾਈਆ ਦੇ ਸਟੋਰ, ਕਰਿਆਣਾ ਸਟੋਰ, ਸੜਕਾ ਕਿਨਾਰੇ ਤੰਬੂ ਲਗਾ ਕੇ, ਅਨਰਜਿਸਟਰਡ ਨੀਮ/ਹਕੀਮ, ਪੰਸਾਰੀ ਆਦਿ ਬਿਨਾਂ ਕਿਸੇ ਡਰ ਦੇ ਆਯੂਰਵੈਦਿਕ ਦਵਾਈਆ ਵੇਚ ਰਹੇ ਹਨ ਅਤੇ ਲੋਕਾਂ ਦੇ ਸਿਹਤਾਂ ਨਾਲ ਖਿਲਵਾੜ ਕਰ ਰਹੇ ਹਨ ਉਪਵੈਦ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਯੂਨੀਅਨ ਵੱਲੋ ਆਯੂਰਵੈਦਿਕ ਵਿਭਾਗ, ਸਿਹਤ ਵਿਭਾਗ ਤੋਂ ਆਰੀ.ਟੀ.ਆਈ ਰਾਹੀ ਪ੍ਰਾਪਤ ਹੋਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਅਗਰ ਆਯੂਰਵੈਦਿਕ ਵਿਭਾਗ ਨੂੰ ਕਿਸੇ ਬਿਨੇਕਾਰ ਵੱਲੋਂ ਲਿਖਤੀ ਰੂਪ ਵਿੱਚ ਸਿਕਾਇਤ ਆਉਦੀ ਹੈ ਤਾ ਉਹਨਾਂ ਵਿੱਚ ਵੱਖ- ਵੱਖ ਐਕਟਾਂ ਰਾਹੀ ਬਿਨਾਂ ਆਯੂਰਵੈਦਿਕ ਲਾਇਸੰਸ ਦੇ ਆਯੂਰਵੈਦਿਕ ਦਵਾਈਆ ਵੇਚਦੇ ਹਨ ਤੇ ਕਾਰਵਾਈ ਕਰਨ ਦੇ ਸਮੱਰਥ ਹਨ ਤੇ ਮੈਡੀਕਲ ਸਿੱਖਿਆ ਵਿਭਾਗ ਅਤੇ ਖੋਜ ਦੇ ਨੌਟੀਫਿਕੇਸਨ ਅਨੁਸਾਰ ਆਯੂਰਵੈਦਿਕ ਦਵਾਈਆ ਵੇਚਣ ਲਈ ਉਪਵੈਦ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੈ ਹੁਣ ਉਪਵੈਦ ਯੂਨੀਅਨ ਵੱਲੋਂ ਸਿਹਤ ਵਿਭਾਗ ਪੰਜਾਬ, ਆਯੂਰਵੈਦਿਕ ਵਿਭਾਗ ਪੰਜਾਬ ਅਤੇ ਸਾਰੇ ਹੀ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰਾਂ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਭੇਜੀ ਗਈ ਹੈ ਅਗਰ ਫਿਰ ਵੀ ਵਿਭਾਗ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਜਾਦੀ ਤਾ ਯੂਨੀਅਨ ਵੱਲੋ ਆਯੂਰਵੈਦਿਕ ਵਿਭਾਗ ਖਿਲਾਫ ਅਗਲੇਰੀ ਕਾਨੁੰਨੀ ਕਾਰਵਾਈ ਕੀਤੀ ਜਾਵੇਗੀ
BREAKING NEWS