English
Friday, February 3, 2023
English

ਮਲਟੀਪਰਪਜ਼ ਹੈਲਥ ਵਰਕਰਾਂ ਅਤੇ ਬੇਰੁਜ਼ਗਾਰ ਉਪਵੈਦ ਵਰਕਰਾਂ ਵੱਲੋਂ ਸਿਹਤ ਮੰਤਰੀ ਖਿਲਾਫ ਰੋਸ ਮਾਰਚ

ਉਪਵੈਦ ਤੇ ਮਲਟੀਪਰਪਜ਼ ਹੈੱਲਥ ਵਰਕਰਾਂ ਦੀ ਭਰਤੀ ਦੀ ਕੀਤੀ ਮੰਗ

ਸਮਾਣਾ, 9 ਸਤੰਬਰ 2022 : ਸਿਹਤ ਵਿਭਾਗ ਵਿੱਚ ਉਮਰ ਹੱਦ ਛੋਟ ਸਮੇਤ ਭਰਤੀ ਦੀ ਮੰਗ ਕਰਦੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਅਤੇ ਬੇਰੁਜ਼ਗਾਰ ਉਪ ਵੈਦ ਯੂਨੀਅਨ ਨੇ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਰੈਸਟ ਹਾਊਸ ਸਮਾਣਾ ਤੱਕ ਮਾਰਚ ਕਰਕੇ ਰੇਸਟ ਹਾਊਸ ਅੱਗੇ ਧਰਨਾ ਦਿੱਤਾ

ਯੂਨੀਅਨ ਦੇ ਸੂਬਾ ਆਗੂ ਸੁਖਦੇਵ ਸਿੰਘ ਜਲਾਲਾਬਾਦ ਅਤੇ ਜਸਪ੍ਰੀਤ ਸਿੰਘ ਜਲਾਲਾਬਾਦ ਨੇ ਕਿਹਾ ਕਿ ਦੋਵੇਂ ਬੇਰੁਜ਼ਗਾਰ ਜਥੇਬੰਦੀਆਂ ਦੀ ਮੰਗ ਹੈ ਜਿਵੇਂ ਕੇ ਸਿੱਖਿਆ ਵਿਭਾਗ ਵਿੱਚ ਵੀ ਉਮਰ ਹੱਦ ਦੀ ਮੰਗ ਹੈ ਅਤੇ ਸਿਹਤ ਵਿਭਾਗ ਵਿੱਚ ਵੀ ਉਪ ਵੈਦ ਅਤੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੂੰ ਉਮਰ ਹੱਦ ਵਿਚ 5 ਸਾਲ ਦੀ ਛੋਟ ਦੇ ਕੇ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।

ਬੇਰੁਜ਼ਗਾਰਾਂ ਨੇ ਕਿਹਾ ਕਿ ਉਪਵੈਦ ਦੀਆਂ ਸੈਂਕੜੇ ਅਸਾਮੀਆਂ ਖਾਲੀ ਪਈਆਂ ਹਨ, ਪ੍ਰੰਤੂ ਸਰਕਾਰ ਭਰਤੀ ਤੋ ਟਾਲਾ ਵੱਟ ਰਹੀ ਹੈ।

ਪੰਜਾਬ ਅੰਦਰ ਪ੍ਰਵਾਨਿਤ 559 ਅਸਾਮੀਆਂ ਵਿੱਚੋ 350 ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ 2015 ‘ਚ ਕੁੱਝ ਅਸਾਮੀਆਂ ਭਰੀਆਂ ਸਨ ਪ੍ਰੰਤੂ ਉਦੋਂ ਬੀ ਏ ਐੱਮ ਐੱਸ ਨੂੰ ਭਰਤੀ ਕਰਕੇ ਮੁੱਢਲੀ ਯੋਗਤਾ ਰੱਖਦੇ ਉਪਵੈਦਾਂ ਨਾਲ ਧੱਕਾ ਕੀਤਾ ਗਿਆ ਸੀ।

ਇਸੇ ਤਰ੍ਹਾਂ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਦੀ ਮੰਗ ਸੀ ਕਿ ਸਿਹਤ ਵਿਭਾਗ ਵਿੱਚ 5 ਹਜ਼ਾਰ ਦੀ ਆਬਾਦੀ ਪਿੱਛੇ ਇਕ ਵਰਕਰ ਪੁਰਸ਼ ਅਤੇ ਮਹਿਲਾ ਦੀ ਨਿਯੁਕਤੀ ਹੋਣੀ ਬਣਦੀ ਹੈ। ਇਸ ਤਰਾਂ ਪੰਜਾਬ ਅੰਦਰ ਆਬਾਦੀ ਅਨੁਸਾਰ 6 ਹਜ਼ਾਰ ਅਸਾਮੀਆਂ ਸੈਕਸ਼ਨ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪਹਿਲਾਂ ਤੋਂ ਪ੍ਰਵਾਨਤ 2900 ਕਰੀਬ ਅਸਾਮੀਆਂ ਵਿੱਚੋਂ ਵੀ 1000 ਦੇ ਕਰੀਬ ਖਾਲੀ ਪਈਆਂ ਹਨ। ਉੱਧਰ ਹੈਲਥ ਵਰਕਰ ਦਾ ਕੋਰਸ ਪਾਸ ਬੇਰੁਜ਼ਗਾਰ ਲਗਾਤਾਰ ਓਵਰਏਜ ਹੋ ਰਹੇ ਹਨ, ਜਦਕਿ ਵਰਕਰ ਦਾ ਕੋਰਸ ਕਰਵਾਉਣ ਵਾਲੀਆਂ ਸਾਰੀਆਂ ਸੰਸਥਾਵਾਂ 2014 ਤੋਂ ਬੰਦ ਹੋ ਚੁੱਕੀਆਂ ਹਨ। ਬੇਰੁਜ਼ਗਾਰਾਂ ਵੱਲੋ ਸਾਂਝੇ ਤੌਰ ਤੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੋਇਆ ਦੀ।

ਪ੍ਰੰਤੂ ਪ੍ਰਸ਼ਾਸ਼ਨ ਵੱਲੋ ਪਹੁੰਚੇ ਡਿਊਟੀ ਮੈਜਿਸਟਰੇਟ ਨੇ ਸਿਹਤ ਮੰਤਰੀ ਸ੍ਰ ਚੇਤਨ ਸਿੰਘ ਜੌੜ ਮਾਜਰਾ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾ ਦਿੱਤਾ, ਪ੍ਰੰਤੂ ਬੇਰੁਜ਼ਗਾਰਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਮੀਟਿੰਗ ਲਾਰਾ ਸਾਬਤ ਹੋ ਸਕਦੀ ਹੈ ਇਸ ਲਈ ਮੁੜ ਤੋਂ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਜਸਵਿੰਦਰ ਸਿੰਘ ਹਿੰਮਤਪੁਰਾ, ਜਸਵਿੰਦਰ ਸਿੰਘ ਕੋਟਧਰਮੂ,ਸੰਤੋਖ ਸਿੰਘ, ਗਗਨਦੀਪ ਕੌਰ, ਕਵਲਜੀਤ ਕੌਰ, ਕਮਲਜੀਤ ਸਿੰਘ, ਜਗਪਾਲ ਸਿੰਘ, ਸੂਰਜ ਕੁਮਾਰ, ਰਛਪਾਲ ਕੁਮਾਰ, ਗੁਲਾਬ ਸਿੰਘ, ਅੰਗਰੇਜ਼ ਸੇਮਾ, ਗੁਰਪ੍ਰੀਤ ਸਿੰਘ, ਕਲਵੰਤ ਸਿੰਘ, ਨੀਰਜ਼, ਮਨਪ੍ਰੀਤ ਸਿੰਘ ਅਤੇ ਨਾਹਰ ਸਿੰਘ ਆਦਿ ਹਾਜ਼ਰ ਸਨ

- Advertisement -
Latest news
- Advertisement -
Related news