ਪੰਜਾਬ ਪੁਲਿਸ ‘ਚ ਭਰਤੀ ਲਈ ਅਪਲਾਈ ਕਰਨ ਵਾਲੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। 1191 ਖ਼ਾਲੀ ਪਈਆਂ ਪੋਸਟਾਂ ਦੀ ਭਰਤੀ ਲਈ ਹੋਣ ਵਾਲੇ ਐਗਜ਼ਾਮ ਦਾ ਸ਼ਡਿੂਲ ਜਾਰੀ ਹੋ ਗਿਆ ਹੈ। 14 ਤੋਂ 16 ਅਕਤੂਬਰ ਤਕ ਐਗਜ਼ਾਮ ਲਏ ਜਾਣਗੇ। ਜਲਦ ਹੀ ਐਡਮਿਟ ਕਾਰਡ ਵੈੱਬਸਾਈਟ punjabpolice.gov.in ‘ਤੇ ਅਪਲੋਡ ਕਰ ਦਿੱਤੇ ਜਾਣਗੇ।
ਕਾਂਸਟੇਬਲ ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਕੈਡਰ ਦਾ ਐਗਜ਼ਾਮ 14 ਅਕਤੂਬਰ ਨੂੰ ਸਵੇਰੇ 9 ਤੋਂ ਦੁਪਹਿਰੇ 12 ਵਜੇ ਤਕ ਹੋਵੇਗਾ। 15 ਅਕਤੂਬਰ ਨੂੰ ਇਨਵੈਸਟੀਗੇਸ਼ਨ ਕੈਂਡਰ ਦੇ ਹੈੱਡ ਕਾਂਸਟੇਬਲ ਭਰਤੀ ਦਾ ਪਹਿਲਾ ਪੇਪਰ ਸਵੇਰੇ 9 ਤੋਂ 11 ਵਜੇ ਤਕ ਹੋਵੇਗਾ। ਦੂਸਰਾ ਪੇਪਰ ਦੁਪਹਿਰ 3 ਤੋਂ ਸ਼ਾਮ 5 ਵਜੇ ਤਕ ਹੋਵੇਗਾ।
16 ਅਕਤੂਬਰ ਨੂੰ ਡਿਸਟ੍ਰਿਕਟ ਪੁਲਿਸ ਲਈ ਐਗਜ਼ਾਮ ਹੋਵੇਗਾ। ਇਸ ਪੋਸਟ ਲਈ ਵੀ 2 ਪੇਪਰ ਹੋਣਗੇ। ਪਹਿਲਾ ਸਵੇਰੇ 9 ਵਜੇ ਤੇ ਦੂਸਰਾ ਦਪੁਹਿਰੇ 3 ਵਜੇ ਤੋਂ ਸ਼ੁਰੂ ਹੋਵੇਗਾ। ਭਰਤੀ ਪ੍ਰੀਖਿਆ ਆਪਟੀਕਲ ਮਾਰਕ ਰਿਕੋਗਨਿਸ਼ਨ (OMR) ਬੇਸਡ ਰਹੇਗੀ, ਤਾਂ ਜੋ ਪ੍ਰੀਖਿਆ ਪੱਤਰ ਲੀਕ ਹੋਣ ਤੇ ਹਰ ਤਰ੍ਹਾਂ ਦੀ ਸੁਰੱਖਿਆ ਸੰਬੰਧੀ ਚਿੰਤਾਵਾਂ ਤੋਂ ਬਚਿਆ ਜਾ ਸਕੇ।