English
Friday, February 3, 2023
English

ਗੀਤ ਬੈਨ ਹੋਣ ਮਗਰੋਂ ਜੈਨੀ ਜੌਹਲ ਦਾ ਧਮਾਕੇਦਾਰ ਬਿਆਨ, ਆਖ ਦਿੱਤੀ ਵੱਡੀ ਗੱਲ

ਪੰਜਾਬੀ ਗਾਇਕਾ ਜੈਨੀ ਜੌਹਲ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੌਨੀ ਜੌਹਲ ਨੇ ਕੁਝ ਦਿਨ ਪਹਿਲਾਂ ਆਪਣਾ ਗੀਤ ‘ਲੈਟਰ ਟੂ ਸੀ. ਐੱਮ.’ ਰਿਲੀਜ਼ ਕੀਤਾ ਸੀ, ਜਿਸ ਨੂੰ ਬੈਨ ਕਰ ਦਿੱਤਾ ਗਿਆ ਹੈ। ਜੈਨੀ ਦਾ ਗੀਤ ਬੈਨ ਕਰਨ ਮਗਰੋਂ ਲੋਕ ਉਸ ਦੇ ਹੱਕ ‘ਚ ਆ ਗਏ ਹਨ ਤੇ ਇਥੋਂ ਤਕ ਕਿ ਰਾਜਨੀਤਕ ਆਗੂ ਵੀ ਜੈਨੀ ਦੇ ਗੀਤ ਦੀ ਤਾਰੀਫ਼ ਕਰ ਰਹੇ ਹਨ ਤੇ ਆਪ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹ ਰਹੇ ਹਨ।

ਇਸ ਸਭ ਵਿਚਾਲੇ ਜੈਨੀ ਨੇ ਇਕ ਪੋਸਟ ਸਾਂਝੀ ਕੀਤੀ ਹੈ। ਪੋਸਟ ਰਾਹੀਂ ਉਹ ਆਪਣੀ ਬੇਬਾਕੀ ਦਾ ਪ੍ਰਗਟਾਵਾ ਕਰ ਰਹੀ ਹੈ। ਜੈਨੀ ਪੋਸਟ ‘ਚ ਲਿਖਦੀ ਹੈ, ”ਕਲਮ ਨਹੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ।” ਇਹ ਸ਼ਬਦ ਹੈ ਤਾਂ ਸਿੱਧੂ ਮੂਸੇ ਵਾਲਾ ਦੇ ਗੀਤ ‘ਐੱਸ. ਵਾਈ. ਐੱਲ.’ ਦੇ ਪਰ ਇਨ੍ਹਾਂ ਸ਼ਬਦਾਂ ਨਾਲ ਜੈਨੀ ਨੇ ਇਹ ਬਿਆਨ ਕਰ ਦਿੱਤਾ ਹੈ ਕਿ ਹੁਣ ਉਹ ਅਜਿਹੇ ਗੀਤ ਕੱਢਣੇ ਬੰਦ ਨਹੀਂ ਕਰੇਗੀ, ਸਗੋਂ ਹੋਰ ਗੀਤ ਕੱਢੇਗੀ।

ਦੱਸ ਦੇਈਏ ਕਿ ਇਸ ਤੋਂ ਇਲਾਵਾ ਜੈਨੀ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ‘ਚ ਉਹ ਆਪਣੇ ਚਾਹੁਣ ਵਾਲਿਆਂ ਨੂੰ ਇਹ ਦੱਸ ਰਹੀ ਹੈ ਕਿ ਉਹ ਠੀਕ ਹੈ। ਅਸਲ ‘ਚ ਕੁਝ ਲੋਕਾਂ ਵਲੋਂ ਮੈਸਿਜ ਕਰਕੇ ਉਸ ਦਾ ਹਾਲ-ਚਾਲ ਪੁੱਛਿਆ ਜਾ ਰਿਹਾ ਸੀ, ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਜੈਨੀ ਨੇ ਵੀਡੀਓ ਰਾਹੀਂ ਆਪਣੇ ਚਾਹੁਣ ਵਾਲਿਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਖਬਰ ਲਗਵਾਉਣ ਲਈ ਸੰਪਰਕ ਕਰੋ : 9577091000

- Advertisement -
Latest news
- Advertisement -
Related news