English
Friday, February 3, 2023
English

ETT ਕਾਡਰ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ 5994 ਅਸਾਮੀਆਂ ਲਈ ਇਸ਼ਤਿਹਾਰ ਜਾਰੀ

ਮੋਹਾਲੀ, 13 ਅਕਤੂਬਰ, 2022: ਸਿੱਖਿਆ ਵਿਭਾਗ ਪੰਜਾਬ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਹੈ। ਇਨ੍ਹਾਂ ਅਸਾਮੀਆਂ ਲਈ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਉਮੀਦਵਾਰ 14 ਅਕਤੂਬਰ 2022 ਤੋਂ ਲੈ ਕੇ 10 ਨਵੰਬਰ 2022 ਸ਼ਾਮ 5 ਵਜੇ ਤੱਕ) ਆਨਲਾਈਨ www.educationrecruitmentboard.com ਤੇ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਅਸਾਮੀਆਂ ਲਈ 200 ਅੰਕਾਂ ਦੀ ਆਬਜੈਕਟਿਵ ਟਾਇਪ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਜਨਰਲ ਵਰਗ ਲਈ ਅਪਲਾਈ ਕਰਨ ਲਈ ਉਮਰ 18 ਤੋਂ 37 ਸਾਲ ਰੱਖੀ ਗਈ ਹੈ ਅਤੇ ਬਾਕੀ ਰਿਜ਼ਰਵ ਅਤੇ ਹੋਰ ਕੈਟਾਗਰੀਆਂ ਨੂੰ ਨਿਯਮਾਂ ਅਨੁਸਾਰ ਉਮਰ ਹੱਦ ਵਿੱਚ ਛੋਟ ਦਿੱਤੀ ਗਈ ਹੈ। ਇਨ੍ਹਾਂ ਅਸਾਮੀਆਂ ਲਈ ਜਨਰਲ ਵਰਗ ਲਈ ਬਾਰਵੀਂ ਜਮਾਤ ਵਿੱਚੋਂ ਵੀ ਘੱਟੋ-ਘੱਟ 50 ਪ੍ਰਤੀਸਤ ਅਤੇ ਰਿਜ਼ਰਵ ਕੈਟਾਗਰੀ ਲਈ 45 ਪ੍ਰਤੀਸ਼ਤ ਅੰਕ ਹੋਣੇ ਲਾਜ਼ਮੀ ਹਨ। ਇਨ੍ਹਾਂ ਅਸਾਮੀਆਂ ਲਈ ਦੋ ਸਾਲਾ ਈਟੀਟੀ ਕੋਰਸ ਦੇ ਨਾਲ ਅਧਿਆਪਕ ਯੋਗਤਾ ਪਰੀਖਿਆ-1 (ਟੈੱਟ-1) ਪਾਸ ਹੋਣਾ ਲਾਜ਼ਮੀ ਹੈ।

ਇਨ੍ਹਾਂ ਅਸਾਮੀਆਂ ਲਈ ਜਨਰਲ ਵਰਗ ਲਈ ਗਰੈਜੂਏਸ਼ਨ ਵਿੱਚੋਂ ਘੱਟੋ ਘੱਟ 50 ਪ੍ਰਤੀਸਤ ਅਤੇ ਰਿਜ਼ਰਵ ਕੈਟਾਗਰੀ ਲਈ 45 ਪ੍ਰਤੀਸ਼ਤ ਅੰਕ ਹੋਣੇ ਲਾਜ਼ਮੀ ਹੋਣ ਦੀ ਸਤੰਬਰ 2025 ਤੱਕ ਛੋਟ ਦਿੱਤੀ ਗਈ ਹੈ। ETT-advertisementDownload ਜ਼ਿਕਰਯੋਗ ਹੈ ਕਿ ਇਨ੍ਹਾਂ ਕੁੱਲ 5994 ਅਸਾਮੀਆਂ ਵਿੱਚੋਂ 975 ਅਸਾਮੀਆਂ ਔਰਤਾਂ ਲਈ ਵਿਸ਼ੇਸ਼ ਤੌਰ ਤੇ ਰਿਜ਼ਰਵ ਰੱਖੀਆਂ ਗਈਆਂ ਹਨ ਅਤੇ ਇਨ੍ਹਾਂ ਅਸਾਮੀਆਂ ਵਿੱਚ 2994 ਬੈਕਲਾਗ ਦੀਆਂ ਅਸਾਮੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਫ਼ੀਸ ਜਨਰਲ ਵਰਗ ਲਈ 1000 ਰੁਪਏ ਅਤੇ ਰਿਜ਼ਰਵ ਕੈਟਾਗਰੀ ਲਈ 500 ਰੁਪਏ ਰੱਖੀ ਗਈ ਹੈ।

- Advertisement -
Latest news
- Advertisement -
Related news