English
Wednesday, February 8, 2023
English

ਸਮੂਹ ਵਿਭਾਗਾਂ ਦੇ ਕੈਲਰੀਕਲ ਕਰਮਚਾਰੀ ਜਲਾਲਾਬਾਦ ‘ਚ ਚੌਥੇ ਦਿਨ ਵੀ ਸਰਕਾਰ ਦੇ ਗਰਜੇ

ਜਲਾਲਾਬਾਦ : ਸਮੂਹ ਵਿਭਾਗਾਂ ਦੇ ਕਲੈਰੀਕਲ ਕਰਮਚਾਰੀਆਂ ਵੱਲੋਂ 10 ਅਕਤੂਬਰ ਤੋ ਕਲਮਛੋੜ ਹੜਤਾਲ ਕਰਨ ਸਬੰਧੀ ਸਮੂਹ ਜੱਥੇਬੰਦੀਆਂ ਵੱਲੋਂ ਉਲੀਕੇ ਗਏ ਐਕਸਨ ਦੇ ਤਹਿਤ ਅੱਜ ਚੌਥੇ ਦਿਨ ਵੀ ਲਗਾਤਾਰ ਤਹਿਸੀਲ ਜਲਾਲਾਬਾਦ ਦੇ ਸਮੂਹ ਵਿਭਾਗਾਂ ਦੇ ਕਲੈਰੀਕਲ ਕਰਮਚਾਰੀਆਂ ਵੱਲੋਂ ਖ਼ਜ਼ਾਨਾ ਦਫਤਰ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਤਹਿਸੀਲ ਪ੍ਰਧਾਨ ਸੁਨੀਲ ਕੁਮਾਰ, ਜਨਰਲ ਸਕੱਤਰ ਸੰਜੀਵ ਕੁਮਾਰ, ਦੀ ਪ੍ਰਧਾਨਗੀ ਹੇਠ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਗਈ ਕਿ ਉਨਾਂ ਦੀਆਂ ਮੰਗਾ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ।

ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੀਆਂ ਕੁਝ ਮੰਗਾਂ ਸਰਕਾਰ ਪਾਸੋਂ ਪਹਿਲਾਂ ਮੰਨਣ ਉਪਰੰਤ ਅਜੇ ਤਕ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ। ਇਸ ਤੋ ਇਲਾਵਾ ਨਵੀਂ ਬਣੀ ਸਰਕਾਰ ਪਾਸੋਂ ਕਰਮਚਾਰੀਆਂ ਨਾਲ ਗਰੰਟੀ ਕੀਤੀ ਗਈ ਸੀ ਕਿ ਸਰਕਾਰ ਬਣਨ ਉਪਰੰਤ 1 ਮਹੀਨੇ ਦੇ ਅੰਦਰ ਅੰਦਰ ਪੁਰਾਣੀ ਪੈਨਸਨ ਬਹਾਲ ਕੀਤੀ ਜਾਵੇਗੀ, ਪੰ੍ਤੂ ਅੱਜ ਤੱਕ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਇਸ ਤੋ ਇਲਾਵਾ ਸਰਕਾਰ ਪਾਸੋ ਬਕਾਇਆ ਡੀ.ਏ. ਦੀ ਕੋਈ ਕਿਸਤ ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਛੇਵੇ ਪੇ ਕਮਿਸ਼ਨ ਦੀ ਰਿਪੋਰਟ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੇਕਰ ਸਰਕਾਰ ਪਾਸੋ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਅਤੇ ਬਾਕੀ ਮੰਗਾਂ ਨਾ ਮੰਨੀਆ ਗਈਆਂ ਤਾਂ ਸਮੂਹ ਜੱਥੇਬੰਦੀਆਂ ਵੱਲੋਂ ਸਾਂਝੀ ਮੀਟਿੰਗ ਕਰਕੇ ਅਗਲੇ ਐਕਸ਼ਨ ਦਾ ਐਲਾਨ ਕਰ ਦਿੱਤਾ ਜਾਵੇਗਾ।

ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਸਮੇਂ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਹੁਦੇਦਾਰ ‘ਚ ਗੋਰਵ ਕੁਮਾਰ ਛਾਬੜਾ ਖਜਾਨਾ ਦਫਤਰ, ਹਰਦੀਪ ਸਿੰਘ ਬੀਪੀਓ ਦਫਤਰ, ਪਿੰ੍ਸ ਬਜਾਜ, ਅਮਿਤ ਕੁਮਾਰ ਤਹਿਸੀਲ ਦਫਤਰ, ਰੋਹਿਤ ਗਾਬਾ ਐਸ.ਡੀ.ਐਮ. ਦਫਤਰ, ਜਤਿੰਦਰ ਸਿੰਘ ਐਸਡੀਐਮ, ਸੁਰਿੰਦਰ ਕੁਮਾਰ ਐਸਡੀਐਮਦਫਤਰ, ਹਰਮੀਤ ਕੌਰ ਵਾਟਰ ਸਪਲਾਈ ਵਿਭਾਗ, ਸੁਨੀਲ ਕੁਮਾਰ ਭੂਮੀ ਰੱਖਿਆ ਦਫਤਰ, ਸੁਭਾਸ ਚੰਦਰ ਸਿੱਖਿਆ ਵਿਭਾਗ ਆਦਿ ਹਾਜਰ ਸਨ।

- Advertisement -
Latest news
- Advertisement -
Related news