English
Friday, February 3, 2023
English

ਸਕੂਲ ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਪੰਜਾਬ ਨੇ ਸ਼ੁਰੂ ਕੀਤਾ ਆਨਲਾਈਨ ਤਬਾਦਲਾ ਪੋਰਟਲ

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਵਿੰਗ ਦੇ ਅਧਿਆਪਕਾਂ ਲਈ ਆਨਲਾਈਨ ਟ੍ਰਾਂਸਫਰ ਪੋਰਟਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਵਿਸ਼ੇਸ਼ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ, ਜਿਨ੍ਹਾਂ ‘ਚ ਕਿਹਾ ਗਿਆ ਹੈ ਕਿ ਪ੍ਰਾਇਮਰੀ ਵਿੰਗ ਨਾਲ ਸਬੰਧਤ ਜੋ ਅਧਿਆਪਕ/ਐਜੂਕੇਸ਼ਨ ਪ੍ਰੋਵਾਈਡਰ/ਏ. ਆਈ. ਈ./ਐੱਸ. ਟੀ. ਆਰ. ਵਾਲੰਟੀਅਰ ਪਾਲਿਸੀ ਵਿਚ ਕਵਰ ਹੁੰਦੇ ਹਨ ਅਤੇ ਟ੍ਰਾਂਸਫਰ ਕਰਵਾਉਣਾ ਚਾਹੁੰਦੇ ਹਨ, ਉਹ ਆਪਣੇ ਵੇਰਵੇ ਜਨਰਲ ਡਿਟੇਲਸ, ਰਿਜ਼ਲਟ, ਸਰਵਿਸ ਰਿਕਾਰਡ 13 ਅਕਤੂਬਰ ਤੱਕ ਈ-ਪੰਜਾਬ ਪੋਰਟਲ ‘ਤੇ ਆਪਣੀ ਲਾਗਇਨ ਆਈ. ਡੀ. ਵਿਚ ਲਾਗ ਇਨ ਕਰ ਕੇ ਭਰ ਸਕਦੇ ਹਨ।

ਇਹ ਵੇਰਵੇ ਕੇਵਲ ਆਨਲਾਈਨ ਹੀ ਭਰੇ ਜਾ ਸਕਦੇ ਹਨ। ਇਨ੍ਹਾਂ ਨਿਰਦੇਸ਼ਾਂ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਸਬੰਧਤ ਅਧਿਆਪਕ/ਐਜੂਕੇਸ਼ਨ ਪ੍ਰੋਵਾਈਡਰ/ਏ. ਆਈ. ਈ./ਐੱਸ. ਟੀ. ਆਰ. ਵਾਲੰਟੀਅਰਾਂ ਵੱਲੋਂ ਜਿਨ੍ਹਾਂ ਨੇ ਵੱਖ/ਵੱਖ ਜ਼ੋਨਾਂ ‘ਚ ਸੇਵਾ ਕੀਤੀ ਹੈ, ਉਹ ਡਾਟਾ ਅਪਰੂਵ ਕਰਨ ਤੋਂ ਪਹਿਲਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕਿ ਉਨ੍ਹਾਂ ਵੱਲੋਂ ਵੱਖ-ਵੱਖ ਜ਼ੋਨਾਂ ਵਿਚ ਕੀਤੀ ਗਈ ਸੇਵਾ ਅਤੇ ਸਿੱਖਿਆ ਵਿਭਾਗ ‘ਚ ਕੀਤੀ ਗਈ ਕੁੱਲ ਸੇਵਾ ਦੇ ਸਮੇਂ ‘ਚ ਫਰਕ ਨਹੀਂ ਹੋਣਾ ਚਾਹੀਦਾ।

- Advertisement -
Latest news
- Advertisement -
Related news