ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮੀਤ ਦੇ 4 ਮਹੀਨੇ ਬਾਅਦ ਵੀ ਸੁਰਖੀਆਂ ਵਿੱਚ ਬਣੇ ਹੋਏ ਹਨ। ਮੂਸੇਵਾਲਾ ਦੇ ਯੂ-ਟਿਊਬ ਅਕਾਊਂਟ ਦੇ 10 ਮਿਲੀਅਨ ਸਬਸਕ੍ਰਾਈਬਰਸ ਹੋ ਗਏ ਹਨ। ਇਸ ‘ਤੇ ਯੂਟਿਊਬ ਨੇ ਡਾਇਮੰਡ ਪਲੇਅ ਬਟਨ ਦੇ ਕੇ ਸਨਮਾਨਿਤ ਕੀਤਾ ਹੈ। ਸਿੱਧੂ ਮੂਸੇਵਾਲਾ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ। ਪਿਤਾ ਬਲਕੌਰ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਿੱਧੂ ਮੂਸੇਵਾਲਾ ਦੇ ਸਨਮਾਨ ਦੀ ਇੱਕ ਫੋਟੋ ਸਾਂਝੀ ਕੀਤੀ ਤੇ ਲਿਖਿਆ ਕਿ ‘ਦੁਨੀਆ ਤੇ ਚੜ੍ਹਤ ਦੇ ਝੰਡੇ ਝੂਲਦੇ’, ਜੋ ਕਿ ਸਿੱਧੂ ਮੂਸੇਵਾਲਾ ਦੇ ਇੱਕ ਗੀਤ ਦੀ ਇੱਕ ਲਾਈਨ ਹੈ।
BREAKING NEWS