English
Friday, February 3, 2023
English

ਪੰਜਾਬੀ ਗਾਇਕ ਅਲਫਾਜ਼ ‘ਤੇ ਜਾਨਲੇਵਾ ਹਮਲਾ, ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ

ਮਸ਼ਹੂਰ ਪੰਜਾਬੀ ਗਾਇਕ ਅਲਫਾਜ਼ ‘ਤੇ ਜਾਨਲੇਵਾ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਮਿੰਨੀ ਟਰੱਕ ਨਾਲ ਅਲਫਾਜ਼ ‘ਤੇ ਹਮਲਾ ਕੀਤਾ।

ਅਲਫਾਜ਼ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਗਾਇਕ ਹਨੀ ਸਿੰਘ ਨੇ ਅਲਫ਼ਾਜ਼ ਦੀ ਗੰਭੀਰ ਜ਼ਖ਼ਮੀ ਹਾਲਤ ‘ਚ ਹਸਪਤਾਲ ‘ਚ ਦਾਖ਼ਲ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਮੁਹਾਲੀ ਪੁਲਿਸ ਨੇ ਪੰਜਾਬੀ ਗਾਇਕ ਅਤੇ ਗੀਤਕਾਰ ਅਮਨਜੋਤ ਸਿੰਘ ਪੰਵਾਰ ਉਰਫ਼ ਅਲਫ਼ਾਜ਼ ਨੂੰ ਪਿਕਅੱਪ ਟੈਂਪੂ ਨਾਲ ਟੱਕਰ ਮਾਰਨ ਦੇ ਦੋਸ਼ ਹੇਠ ਰਾਏਪੁਰ ਰਾਣੀ ਵਾਸੀ ਵਿੱਕੀ ਖ਼ਿਲਾਫ਼ ਥਾਣਾ ਸੋਹਾਣਾ ਵਿੱਚ ਆਈਪੀਸੀ ਦੀ ਧਾਰਾ 279, 337, 338 ਤਹਿਤ ਕੇਸ ਦਰਜ ਕਰ ਲਿਆ ਹੈ।

ਪੰਜਾਬੀ ਇੰਡਸਟਰੀ ਦੇ ਕਈ ਆਰਟਿਸਟਾਂ ਨੇ ਅਲਫਾਜ਼ ਦੇ ਜਲਦ ਠੀਕ ਹੋਣ ਦੀ ਦੁਆ ਮੰਗੀ ਹੈ। ਫੈਂਸ ਨੂੰ ਇਸ ਖਬਰ ਨਾਲ ਝਟਕਾ ਲੱਗਾ ਹੈ।ਅਲਫਾਜ਼ ਮਸ਼ਹੂਰ ਪੰਜਾਬੀ ਸਿੰਗਰ ਹੈ। ਇਸ ਤੋਂ ਇਲਾਵਾ ਉਹ ਐਕਟਰ, ਮਾਡਲ ਤੇ ਰਾਇਟਰ ਵੀ ਹੈ।

- Advertisement -
Latest news
- Advertisement -
Related news