ਚੰਡੀਗੜ੍ਹ: ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਸਆਈਟੀ ਸਾਹਮਣੇ ਪੇਸ਼ ਹੋਏ।ਐਸਆਈਟੀ ਵੱਲੋਂ ਪੁੱਛਗਿੱਛ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ, ਇਹ ਪੰਥ ਅਤੇ ਪੰਜਾਬ ਨਾਲ ਜੁੜਿਆ ਮਾਮਲਾ ਹੈ। ਇਸ ਮੁੱਦੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਮੈਂ ਹਮੇਸ਼ਾ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਹੈ ਅਤੇ ਭਵਿੱਖ ਦੀ ਉਮੀਦ ਕਰਦਾ ਹਾਂ। ਮੇਰੇ ਕੋਲੋਂ ਜੋ ਜਾਣਕਾਰੀ ਮੰਗੀ ਗਈ ਸੀ, ਅੱਜ ਵੀ ਮੈਂ ਪੂਰੀ ਤਰ੍ਹਾਂ ਮੁਹੱਈਆ ਕਰਵਾ ਦਿੱਤੀ ਹੈ, ਜੇਕਰ ਜਾਂਚ ਟੀਮ ਨੂੰ ਦੁਬਾਰਾ ਲੋੜ ਪਈ ਤਾਂ ਮੈਂ ਦੁਬਾਰਾ ਹਾਜ਼ਰ ਹੋਵਾਂਗਾ। ਪਰ ਮੇਰੀ ਇੱਕੋ ਬੇਨਤੀ ਹੈ ਕਿ ਇਸ ਮਾਮਲੇ ਵਿੱਚ ਹੋਰ ਦੇਰੀ ਨਾ ਕੀਤੀ ਜਾਵੇ ਅਤੇ ਜਲਦੀ ਤੋਂ ਜਲਦੀ ਇਨਸਾਫ਼ ਕੀਤਾ ਜਾਵੇ।