ਅੱਜ ਆਯੂਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਪੰਜਾਬ (ਰਜਿ.15) ਜਿਲ੍ਹਾ ਇਕਾਈ ਫਿਰੋਜ਼ਪੁਰ ਦੀ ਸੂਬਾ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਹਿੰਮਤਪੁਰਾ ਦੀ ਅਗਵਾਈ ਹੇਠ ਗੁਰੂਦੁਆਰਾ ਸ੍ਰੀ ਪ੍ਰਗਟ ਸਾਹਿਬ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਉਪਵੈਦ ਦੀਆ ਮੰਗਾਂ ਸਬੰਧੀ ਗੰਭੀਰ ਵਿਚਾਰ ਵਿਟਾਦਰਾਂ ਕੀਤਾ ਗਿਆ ਅਤੇ ਜਿਲ੍ਹਾ ਇਕਾਈ ਫਿਰੋਜ਼ਪੁਰ ਦੀ ਚੋਣ ਕੀਤੀ ਗਈ ਜਿਸ ਵਿੱਚ ਉਪਵੈਦ ਜਸਪਾਲ ਸਿੰਘ ਨੂੰ ਜਿਲ੍ਹਾ ਪ੍ਰਧਾਨ, ਉਪਵੈਦ ਵਰਿੰਦਰ ਸਿੰਘ ਨੂੰ ਜਿਲ੍ਹਾ ਖਜ਼ਾਨਚੀ, ਉਪਵੈਦ ਗੁਰਨਾਮ ਸਿੰਘ ਨੂੰ ਜਿਲ੍ਹਾ ਪ੍ਰੈਸ ਸਕੱਤਰ ਅਤੇ ਉਪਵੈਦ ਸੰਦੀਪ ਸਿੰਘ ਨੂੰ ਜਿਲ੍ਹਾ ਜੁਆਇੰਟ ਖਜ਼ਾਨਚੀ ਨਿਯੁਕਤ ਕੀਤਾ ਗਿਆ । ਜਿਲ੍ਹਾ ਇ ਕਾਈ ਫਿਰੋਜ਼ਪੁਰ ਦੀ ਹਰ ਮਹੀਨੇ 20 ਤਾਰੀਕ ਨੂੰ ਮਹੀਨਾਵਾਰ ਮੀਟਿੰਗ ਕੀਤੀ ਜਾਇਆ ਕਰੇਗੀ ਅਤੇ ਵੱਧ ਤੋਂ ਵੱਧ ਯੂਨੀਅਨ ਨੂੰ ਕਾਮਯਾਬ ਕਰਨਗੇ ਇਸ ਮੌਕੇ ਅਸੋਕ ਸਿੰਘ, ਸੁੱਖਾ ਸਿੰਘ, ਸਤਪਾਲ ਕੰਬੋਜ਼, ਬਲਵੀਰ ਸਿੰਘ ਹਾਜ਼ਿਰ ਸਨ
BREAKING NEWS