ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਦੀ ਲਾਭਪਾਤਰੀਆਂ ਦੇ ਬੂਹੇ ’ਤੇ ਕਣਕ ਦਾ ਆਟਾ ਵੰਡਣ ਦੀ ਯੋਜਨਾ ਦੀ ਨਿੰਦਾ ਕੀਤੀ ਹੈ।
ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ’ਤੇ ਖਦਸ਼ਾ ਹੈ ਕਿ ਇਹ ਕੇਵਲ ਵੱਡੇ ਕਾਰਪੋਰੇਟ ਘਰਾਣਿਆਂ ਦੀ ਸਲਾਹ ’ਤੇ ਸਿਆਸੀ ਲਾਭ ਲੈਣ ਲਈ ਹੈ। ਯੋਜਨਾ ਨਿੱਜੀ ਕੰਪਨੀਆਂ ਦੇ ਰੂਪ ਵਿਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਜਨਮ ਦੇਵੇਗਾ ਅਤੇ ਟਰਾਂਸਪੋਰਟਰ ਇਸ ਮੌਕੇ ਦੀ ਵਰਤੋਂ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਰਨਗੇ।
ਬਾਜਵਾ ਅਨੁਸਾਰ ਭ੍ਰਿਸ਼ਟਾਚਾਰ ਦੀ ਛਾਪ ਅਸਲ ਵਿਚ ਦਿੱਲੀ ’ਚ ਪਈ ਹੈ, ਜਿੱਥੇ ਸ਼ਰਾਬ ਲਾਬੀ ਦੇ ਪ੍ਰਭਾਵ ’ਚ ਬਣਾਈ ਗਈ ਦੋਸ਼ਪੂਰਨ ਅਤੇ ਇਕਤਰਫਾ ਆਬਕਾਰੀ ਨੀਤੀ ਕਾਰਨ ਅਰਵਿੰਦ ਕੇਜਰੀਵਾਲ ਸਰਕਾਰ ਪਹਿਲਾਂ ਤੋਂ ਹੀ ਕਟਹਿਰੇ ਵਿਚ ਹੈ। ਯੋਜਨਾ ਦੀ ਆੜ ’ਚ ਆਪ ਸਰਕਾਰ 17 ਹਜ਼ਾਰ ਤੋਂ ਵੱਧ ਡਿਪੂ ਧਾਰਕਾਂ ਨੂੰ ਪੂਰੀ ਤਰ੍ਹਾਂ ਬੇਰੁਜ਼ਗਾਰ ਕਰਦੇ ਹੋਏ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿਚ ਹੈ।
ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਰਾਜ ਸਰਕਾਰ ਹਜ਼ਾਰਾਂ ਉੱਚਿਤ ਮੁੱਲ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਪੂਰੀ ਤਰ੍ਹਾਂ ਨਾਲ ਬੇਰੁਜ਼ਗਾਰ ਕਰ ਦੇਵੇਗੀ। ਪਰਿਵਾਰਕ ਮੈਂਬਰਾਂ ਤੋਂ ਇਲਾਵਾ ਜੋ ਇਸ ਤਰ੍ਹਾਂ ਦੀਆਂ ਉੱਚਿਤ ਮੁੱਲ ਦੀਆਂ ਦੁਕਾਨਾਂ ’ਤੇ ਆਪਣੀ ਰੋਜ਼ੀ-ਰੋਟੀ ਲਈ ਨਿਰਭਰ ਸਨ, ਨੂੰ ਕਾਫੀ ਹੱਦ ਤਕ ਨੁਕਸਾਨ ਹੋਵੇਗਾ।