English
Friday, February 3, 2023
English

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਪਣੇ ਨਿੱਜੀ ਖਰਚੇ ‘ਚੋਂ ਗੁਰੂ ਗੋਬਿੰਦ ਸਿੰਘ ਹਸਪਤਾਲ ਲਈ ਭੇਜੇ 200 ਨਵੇਂ ਗੱਦੇ

ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾਗੁਰੂ ਗੋਬਿੰਦ ਸਿੰਘ ਹਸਪਤਾਲ ਵਿਖੇ ਦੌਰਾ ਕਰਨ ਪਹੁੰਚੇ ਸਨ ਜਿੱਥੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਵੇਖ ਕੇ ਕਾਫੀ ਤਲਕੀ ਚ ਆ ਗਏ ਸਨ ਤੇ ਹਸਪਤਾਲ ਦੇ ਇੱਕ ਸਕਿਨ ਵਾਰਡ ਵਿੱਚ ਬੈੱਡਾਂ ਉੱਪਰ ਵਿਛੇ ਗੱਦਿਆਂ ਨੂੰ ਦੇਖ ਕੇ ਤਾਂ ਇੰਨੇ ਕੁ ਭੜਕ ਗਏ ਸਨ ਕੇ ਉਨ੍ਹਾਂ ਮੌਕੇ ਤੇ ਵਰਸਿਟੀ ਦੇ ਵੀਸੀ ਨੂੰ ਬੁਲਾ ਕੇ ਉਲੀ ਲਗੇ ਗਦੇ ਤੇ ਲਿਟਾ ਦਿੱਤਾ ਤੇ ਗਦੇ ਤੇ ਲਿਟਾਉਣ ਵਾਲੀ ਵੀਡੀਓ ਇਨੀ ਕੁ ਵੈਰਲ ਹੋਈ ਜਿਸਦੀ ਪੁਰੀ ਦੁਨੀਆਂ ਚ ਚਰਚਾ ਹੋ ਗਈ ਤੇ ਵੀਸੀ ਨੇ ਆਪਣਾ ਅਸਤੀਫਾ ਦੇ ਦਿੱਤਾ ਉਸ ਉਪਰੰਤ ਇਸ ਗੱਲ ਦਾ ਕਾਫੀ ਵਡਾ ਵਿਵਾਦ ਬਣ ਗਿਆ ਵਿਰੋਧੀ ਪਾਰਟੀਆਂ ਨੇ ਸਿਧੇ ਤੌਰ ਤੇ ਸਿਹਤ ਮੰਤਰੀ ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿਤੇ ਤੇ ਪੰਜਾਬ ਦੇ cm ਸਮੇਤ ਕੁਝ ਮੰਤਰੀ ਤੇ ਵਧਾਇਕ ਵੀ ਇਸ ਤਰੀਕੇ ਪ੍ਰਤੀ ਨਰਾਜ਼ ਦਿਖਾਈ ਦਿਤੇ ਭਾਵੇ ਜੌੜਾਮਜਰਾ ਉਸ ਉਪਰੰਤ ਕੁਝ ਦਿਨ ਸ਼ਾਤ ਰਹੇ ਪਰ ਹੁਣ ੳਨ੍ਹਾਂ ਵੱਲੋਂ ਫਰੀਦਕੋਟ ਦੇ ਹਸਪਤਾਲ ਲਈ ਦੋ ਸੌ ਗੱਦੇ ਆਪਣੀ ਖੁਦ ਦੀ ਕਮਾਈ ਵਿੱਚੋਂ ਹਸਪਤਾਲ ਨੂੰ ਭੇਟ ਕਰ ਦਿਤੇ

- Advertisement -
Latest news
- Advertisement -
Related news