English
Friday, February 3, 2023
English

ਭਗਵੰਤ ਮਾਨ ਨੇ ਬਜ਼ੁਰਗਾਂ ਲਈ ਕੀਤਾ ਵੱਡਾ ਐਲਾਨ ! ਘਰ ਬੈਠੇ ਮਿਲਿਆ ਕਰੇਗੀ ਬੁਢਾਪਾ ਪੈਨਸ਼ਨ

ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਘਰ ਬੈਠੇ ਮਿਲਿਆ ਕਰੇਗੀ। ਉਨ੍ਹਾਂ ਕਿਹਾ ਕਿ ਬੈਂਕਾਂ ਦੀਆਂ ਲਾਈਨਾਂ ‘ਚ ਲੱਗਣ ਦੀ ਲੋੜ ਨਹੀਂ ਪੈਣੀ ਕਿਉਂਕਿ ਬੁਢਾਪਾ ਪੈਨਸ਼ਨ ਘਰ ਬੈਠੇ ਮਿਲੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀ ਨਾਲ ਇਸ ਸਬੰਧੀ ਗੱਲਬਾਤ ਹੋਈ ਹੈ ਤੇ ਮਹੀਨੇ ਦੇ ਪਹਿਲੇ ਤਿੰਨ ਦਿਨਾਂ ‘ਚ ਪੈਨਸ਼ਨ ਬਜ਼ੁਰਗਾਂ ਦੇ ਹੱਥਾਂ ‘ਚ ਹੋਵੇਗੀ। ਮੁਲਾਜ਼ਮ ਖ਼ੁਦ ਉਨ੍ਹਾਂ ਦੇ ਹੱਥਾਂ ‘ਚ ਪੈਨਸ਼ਨ ਦੇਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਜਲਦ ਹੀ ਉਨ੍ਹਾਂ ਲੋਕਾਂ ਦੀ ਪੈਨਸ਼ਨ ਵੀ ਬੰਦ ਕੀਤੀ ਜਾਵੇਗੀ ਜਿਨ੍ਹਾਂ ਦੀ ਪੈਨਸ਼ਨ ਗ਼ਲਤ ਤਰੀਕੇ ਨਾਲ ਲੱਗੀ ਹੋਈ ਹੈ।

 

- Advertisement -
Latest news
- Advertisement -
Related news