English
Friday, February 3, 2023
English

ਬੇਰੁਜ਼ਗਾਰ ਹੈਲਥ ਵਰਕਰ (ਪੁਰਸ਼) ਵੱਲੋਂ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੀ ਰਿਹਾਇਸ਼ ਅੱਗੇ ਸਮਾਣਾਂ ਵਿਖੇ ਪੱਕਾ ਧਰਨਾ 4 ਸਤੰਬਰ ਨੂੰ

ਪਿਛਲੀ  ਕਾਂਗਰਸ ਸਰਕਾਰ ਵੇਲੇ ਵੀ ਬੇਰੁਜ਼ਗਾਰਾਂ ਨੂੰ ਰੁਲਣਾ ਪਿਆ ਹੈ।ਭਾਵੇਂ ਆਮ ਆਦਮੀ ਪਾਰਟੀ ਸਰਕਾਰ ਨੇ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਅਸਾਮੀਆਂ ਵਿਚ ਉਮਰ ਹੱਦ ਐਸ ਸੀ,ਬੀ ਸੀ,47 ਅਤੇ ਜਰਨਲ ਕੈਟਾਗਰੀ ਲਈ 42 ਸਾਲ ਕੀਤੀ ਜਾਵੇ। ਛੋਟ ਦੇ ਕੇ ਭਰਤੀ ਕਰਨ ਦਾ ਭਰੋਸਾ ਦਿੱਤਾ ਸੀ।ਪ੍ਰੰਤੂ ਪਿਛਲੀ ਦਿਨੀਂ ਸਿਹਤ ਵਿਭਾਗ ਵਿੱਚ 2964 ਅਸਾਮੀਆਂ ਜਾਰੀ ਕਰਨ ਦੇ ਬਾਵਜੂਦ ਸਿਹਤ ਵਰਕਰ ਪੁਰਸ਼ ਦੀ ਇਕ ਵੀ ਅਸਾਮੀ ਨਹੀਂ ਕੱਢੀ ਗਈ।ਜਦਕਿ ਸਭ ਤੋਂ ਵੱਡੀ ਧੱਕੇਸ਼ਾਹੀ ਸਿਹਤ ਵਰਕਰਾਂ ਨਾਲ ਕੀਤੀ ਜਾ ਰਹੀ ਹੈ
ਉਹਨਾ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਦੇ ਆਦੇਸ਼ਾਂ ਅਨੁਸਾਰ 3000 ਦੀ ਆਬਾਦੀ ਪਿੱਛੇ ਇਕ ਵਰਕਰ ਪੁਰਸ਼ ਅਤੇ ਇਕ ਮਹਿਲਾ ਦੀ ਨਿਯੁਕਤੀ ਕਰਨੀ ਬਣਦੀ ਹੈ।ਪ੍ਰੰਤੂ ਪੰਜਾਬ ਸਰਕਾਰ ਮੁਹੱਲਾ ਕਲੀਨਿਕ ਖੋਲਣ ਦੇ ਦਮਗਜੇ ਮਾਰ ਰਹੀ ਹੈ।ਬੇਰੁਜ਼ਗਾਰਾਂ ਨੇ ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਸਿਹਤ ਵਰਕਰ ਦਾ ਕੋਰਸ ਕਰਵਾਉਣ ਵਾਲੀਆਂ ਸੰਸਥਾਵਾ 2014  ਵਿੱਚ ਬੰਦ ਹੋ ਚੁੱਕੀਆਂ ਹਨ।ਪੰਜਾਬ ਵਿੱਚ ਮਹਿਜ਼ 2000 ਕਰੀਬ ਉਮੀਦਵਾਰ ਹਨ,ਜਿੰਨਾ ਵਿੱਚੋ ਵੱਡੀ ਗਿਣਤੀ ਬੇਰੁਜ਼ਗਾਰ ਸਰਕਾਰ ਦੀ ਨਾਲਾਇਕੀ ਕਾਰਨ ਓਵਰ ਏਜ ਹੋ ਚੁੱਕੇ ਹਨ।
ਜਦਕੇ ਬੇਰੁਜ਼ਗਾਰ ਪਿਛਲੇ ਪੰਜ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਨ।
15ਅਗਸਤ ਨੂੰ ਕੀਤੇ ਗਏ ਬਾਅਦੇ ਅਨੁਸਾਰ ਜੇਕਰ ਪੈਨਲ ਮੀਟਿੰਗ ਕਰਕੇ ਉਮਰ ਹੱਦ ਪੰਜ ਸਾਲ ਛੋਟ ਨਾਲ ਪੋਸਟਾਂ ਦਾ ਇਸ਼ਤਿਹਾਰ ਜਾਰੀ ਨਹੀਂ ਹੁੰਦਾ ਤਾਂ ਮੁੜ 4 ਸਤੰਬਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੂਰੇ ਸਮਾਣੇ ਸ਼ਹਿਰ ਵਿਚ ਰੋਸ ਮਾਰਚ ਕਰਨ ਤੋਂ ਬਾਅਦ ਪੱਕਾ ਧਰਨਾ ਲਾਇਆ ਜਾਵੇਗਾ

- Advertisement -
Latest news
- Advertisement -
Related news