English
Friday, February 3, 2023
English

ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਯੂਨੀਅਨ ਦੇ ਸਾਥੀ ਕਰਨਗੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦਾ 15 ਅਗਸਤ ਨੂੰ ਘਿਰਾਓ:-ਸੁਖਦੇਵ ਸਿੰਘ ਜਲਾਲਾਬਾਦ

ਸਿਵਲ ਸਕੱਤਰੇਤ ਚੰਡੀਗੜ੍ਹ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨਾਲ ਕੀਤੀ ਮੀਟਿੰਗ ਮਗਰੋਂ ਵੀ ਨਹੀਂ ਆਇਆ ਭਰਤੀ ਦਾ ਇਸ਼ਤਿਹਾਰ

ਜਲਾਲਾਬਾਦ 12 ਅਗਸਤ, ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਬੇਰੁਜ਼ਗਾਰਾਂ ਨੂੰ ਰੁਲਣਾ ਪਿਆ ਹੈ।ਭਾਵੇਂ ਆਮ ਆਦਮੀ ਪਾਰਟੀ ਸਰਕਾਰ ਨੇ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਅਸਾਮੀਆਂ ਵਿਚ ਉਮਰ ਹੱਦ ਐਸ ਸੀ,ਬੀ ਸੀ ਲਈ 47 ਅਤੇ ਜਰਨਲ ਕੈਟਾਗਰੀ ਲਈ 42 ਸਾਲ ਕੀਤੀ ਜਾਵੇ। ਛੋਟ ਦੇ ਕੇ ਭਰਤੀ ਕਰਨ ਦਾ ਭਰੋਸਾ ਦਿੱਤਾ ਸੀ।ਪ੍ਰੰਤੂ ਪਿਛਲੀ ਦਿਨੀਂ ਸਿਹਤ ਵਿਭਾਗ ਵਿੱਚ 2964 ਅਸਾਮੀਆਂ ਜਾਰੀ ਕਰਨ ਦੇ ਬਾਵਜੂਦ ਸਿਹਤ ਵਰਕਰ ਪੁਰਸ਼ ਦੀ ਇਕ ਵੀ ਅਸਾਮੀ ਨਹੀਂ ਕੱਢੀ ਗਈ।ਜਦਕਿ ਸਭ ਤੋਂ ਵੱਡੀ ਧੱਕੇਸ਼ਾਹੀ ਸਿਹਤ ਵਰਕਰਾਂ ਨਾਲ ਕੀਤੀ ਜਾ ਰਹੀ ਹੈ

ਉਹਨਾ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਦੇ ਆਦੇਸ਼ਾਂ ਅਨੁਸਾਰ 3000 ਦੀ ਆਬਾਦੀ ਪਿੱਛੇ ਇਕ ਵਰਕਰ ਪੁਰਸ਼ ਅਤੇ ਇਕ ਮਹਿਲਾ ਦੀ ਨਿਯੁਕਤੀ ਕਰਨੀ ਬਣਦੀ ਹੈ।ਪ੍ਰੰਤੂ ਪੰਜਾਬ ਸਰਕਾਰ ਮੁਹੱਲਾ ਕਲੀਨਿਕ ਖੋਲਣ ਦੇ ਦਮਗਜੇ ਮਾਰ ਰਹੀ ਹੈ।ਯੂਨੀਅਨ ਦੇ ਸੂਬਾ ਪ੍ਰਧਾਨ ਸੁੱਖਵਿੰਦਰ ਸਿੰਘ ਢਿੱਲਵਾਂ ਨੇ ਪੱਤਰਕਾਰਾ ਨੂੰ ਦੱਸਿਆ ਕਿ ਪੰਜਾਬ ਅੰਦਰ ਸਿਹਤ ਵਰਕਰ ਦਾ ਕੋਰਸ ਕਰਵਾਉਣ ਵਾਲੀਆਂ ਸੰਸਥਾਵਾ 2014 ਵਿੱਚ ਬੰਦ ਹੋ ਚੁੱਕੀਆਂ ਹਨ।ਪੰਜਾਬ ਵਿੱਚ ਮਹਿਜ਼ 2000 ਕਰੀਬ ਉਮੀਦਵਾਰ ਹਨ,ਜਿੰਨਾ ਵਿੱਚੋ ਵੱਡੀ ਗਿਣਤੀ ਬੇਰੁਜ਼ਗਾਰ ਸਰਕਾਰ ਦੀ ਨਾਲਾਇਕੀ ਕਾਰਨ ਓਵਰ ਏਜ ਹੋ ਚੁੱਕੇ ਹਨ।

ਯੂਨੀਅਨ ਦੇ ਸੂਬਾ ਆਗੂ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਬੇਰੁਜ਼ਗਾਰ ਪਿਛਲੇ ਪੰਜ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਐਲਾਨ ਕੀਤਾ ਕਿ ਜੇਕਰ ਜਲਦੀ 5 ਸਾਲ ਦੀ ਉਮਰ ਹੱਦ ਵਿਚ ਛੋਟ ਦੇ ਕੇ ਇਸਤਿਹਾਰ ਜਾਰੀ ਨਾ ਕੀਤਾ ਤਾਂ 15 ਅਗਸਤ ਵਾਲੇ ਦਿਨ ਕਾਲੀਆਂ ਝੰਡੀਆ ਵਿਖਾ ਕੇ ਰੋਸ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ ਲਾਏ ਜਾਣਗੇ ਅਤੇ ਘਿਰਾਓ ਕੀਤਾ ਜਾਵੇਗਾ।

- Advertisement -
Latest news
- Advertisement -
Related news