English
Friday, February 3, 2023
English

ਪੰਜਾਬ ਸਰਕਾਰ ਨੇ ਇਸ ਵਿਭਾਗ ‘ਚ ਕੱਢੀਆਂ ਨੌਕਰੀਆਂ, 15 ਅਗਸਤ ਤੋਂ ਕਰੋ ਅਪਲਾਈ, ਇਹ ਹੈ ਆਸਾਨ ਪ੍ਰੋਸੈੱਸ

ਪੰਜਾਬ ‘ਚ ਸਰਕਾਰੀ ਨੌਕਰੀ ਹਾਸਲ ਕਰਨ ਦਾ ਵਧੀਆ ਮੌਕਾ ਹੈ। ਬਿਜਲੀ ਵਿਭਾਗ ‘ਚ ਬੰਪਰ ਭਰਤੀ ਨਿਕਲੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਅਸਿਸਟੈਂਟ ਲਾਈਨਮੈਨ (PSPCL ALM Recruitment 2022) ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਇਨ੍ਹਾਂ ਅਸਾਮੀਆਂ ਲਈ ਅਧਿਕਾਰਤ ਸੂਚਨਾ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ PSPCL ਦੀਆਂ ਇਨ੍ਹਾਂ ਅਸਾਮੀਆਂ ਲਈ 15 ਅਗਸਤ 2022 ਤੋਂ ਅਪਲਾਈ ਕੀਤਾ ਜਾ ਸਕਦਾ ਹੈ।

PSPCL ਦੀਆਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਤੇ ਫੀਸ ਜਮ੍ਹਾ ਕਰਨ ਦੀ ਆਖਰੀ ਤਰੀਕ 9 ਸਤੰਬਰ 2022 ਹੈ। ਇਸ ਭਰਤੀ ਮੁਹਿੰਮ ਰਾਹੀਂ ਸਹਾਇਕ ਲਾਈਨਮੈਨ ਦੀਆਂ ਕੁੱਲ 1690 ਅਸਾਮੀਆਂ ਭਰੀਆਂ ਜਾਣਗੀਆਂ। ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਜਾਂ ਜੋ ਵਿਸਥਾਰ ਨਾਲ ਜਾਣਕਾਰੀ ਚਾਹੁੰਦੇ ਹਨ, ਉਹ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਅਧਿਕਾਰਤ ਵੈੱਬਸਾਈਟ pspcl.in ‘ਤੇ ਜਾ ਸਕਦੇ ਹਨ।

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੀਆਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਮੈਟ੍ਰਿਕ ਪਾਸ ਹੋਣਾ ਲਾਜ਼ਮੀ ਹੈ ਤੇ ਨੈਸ਼ਨਲ ਅਪ੍ਰੈਂਟਿਸਸ਼ਿਪ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਜਿਨ੍ਹਾਂ ਨੇ ਉੱਚ ਸਿੱਖਿਆ ਹਾਸਲ ਕੀਤੀ ਹੈ, ਉਨ੍ਹਾਂ ਕੋਲ ਲਾਈਨਮੈਨ ਟਰੇਡ ਦਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ, ਤਾਂ ਹੀ ਉਨ੍ਹਾਂ ਦੀ ਅਰਜ਼ੀ ਜਾਇਜ਼ ਹੋਵੇਗੀ। ਇਨ੍ਹਾਂ ਲਈ 18 ਤੋਂ 37 ਸਾਲ ਦੇ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਅਸਾਮੀਆਂ ‘ਤੇ ਚੁਣੇ ਜਾਣ ਤੋਂ ਬਾਅਦ ਉਮੀਦਵਾਰਾਂ ਨੂੰ ਮਹੀਨੇ ਦੀ 6400-20200 + 3400 ਗ੍ਰੇਡ ਪੇਅ ਦੇ ਅਨੁਸਾਰ ਤਨਖਾਹ ਮਿਲੇਗੀ। ਇਨ੍ਹਾਂ ਅਸਾਮੀਆਂ ‘ਤੇ ਚੋਣ ਲਿਖਤੀ ਪ੍ਰੀਖਿਆ ਰਾਹੀਂ ਹੋਵੇਗੀ। ਇਨ੍ਹਾਂ ਲਈ ਅਰਜ਼ੀ ਫੀਸ 944 ਰੁਪਏ ਹੈ। SC ਅਤੇ PWD ਵਰਗ ਨੂੰ 590 ਰੁਪਏ ਫੀਸ ਦੇਣੀ ਪੈਂਦੀ ਹੈ

ਅਪਲਾਈ ਕਰਨ ਲਈ ਇੱਥੇ ਕਲਿਕ ਕਰੋ- PSPCL Asst Lineman Recruitment 2022 – Apply Online for 1690 Posts

- Advertisement -
Latest news
- Advertisement -
Related news