English
Friday, February 3, 2023
English

ਕਲਯੁੱਗੀ ਫੌਜੀ ਬਾਪ ਨੇ 10 ਮਹੀਨਿਆਂ ਦੀ ਬੱਚੀ ਦਾ ਕੀਤਾ ਕਤਲ, ਕਤਲ ਤੋਂ ਬਾਅਦ ਮੌਕੇ ਤੋਂ ਭੱਜਿਆ ਕਾਤਲ ਪਿਤਾ

ਸ੍ਰੀ ਮੁਕਤਸਰ ਸਾਹਿਬ,  ਇੱਥੇ ਰਣਜੀਤਗੜ੍ਹ ਪਿੰਡ ‘ਚ ਪਿਤਾ ਨੇ ਪਤਨੀ ਦੇ ਨਾਲ ਝਗੜੇ ਕਾਰਨ ਆਪਣੀ 10 ਮਹੀਨਿਆਂ ਦੀ ਮਾਸੂਮ ਧੀ ਨੂੰ ਫਰਸ਼ ’ਤੇ ਸੁੱਟ ਕੇ ਜਾਨੋਂ ਮਾਰ ਦਿੱਤਾ। ਇਸ ਮਾਮਲੇ ‘ਚ ਦੋਸ਼ੀ ਦੇ ਮਾਤਾ-ਪਿਤਾ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਖ਼ਿਲਾਫ਼ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਕਤਲ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਬੱਚੀ ਦਾ ਪਿਤਾ ਮੁੱਖ ਦੋਸ਼ੀ ਫ਼ਰਾਰ ਹੈ, ਜਦੋਂਕਿ ਪੁਲਸ ਨੇ ਦੋਸ਼ੀ ਦੇ ਪਿਤਾ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਅੰਬਾਲਾ ਕੈਂਟ ਮੁੱਖ ਦੋਸ਼ੀ ਤਾਇਨਾਤ ਫ਼ੌਜੀ ਸਤਨਾਮ ਸਿੰਘ ਦਾ ਵਿਆਹ ਡੇਢ ਸਾਲ ਪਹਿਲਾਂ ਪਿੰਡ ਲੱਖੋਕੇ ਬਹਿਰਾਮ (ਫਿਰੋਜ਼ਪੁਰ) ਨਿਵਾਸੀ ਅਮਨਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਸਤਨਾਮ, ਉਸ ਦੇ ਮਾਤਾ-ਪਿਤਾ ਅਮਨਦੀਪ ਕੌਰ ਦੇ ਚਰਿੱਤਰ ’ਤੇ ਸ਼ੱਕ ਕਰਨ ਲੱਗੇ ਤੇ ਉਨ੍ਹਾਂ ਅਮਨਦੀਪ ਨੂੰ ਘਰੋਂ ਕੱਢ ਦਿੱਤਾ। ਅਮਨਦੀਪ ਕੌਰ ਉਸ ਸਮੇਂ ਗਰਭਵਤੀ ਸੀ। ਸਤਨਾਮ ਨੇ ਆਪਣੀ ਪਤਨੀ ਅਮਨਦੀਪ ਕੌਰ ਨਾਲ ਤਲਾਕ ਲਈ ਅਦਾਲਤ ‘ਚ ਕੇਸ ਦਾਇਰ ਕਰ ਦਿੱਤਾ। ਅਮਨਦੀਪ ਨੇ ਫ਼ੌਜ ਦੇ ਅਧਿਕਾਰੀਆਂ ਦੇ ਕੋਲ ਸਤਨਾਮ ਦੀ ਸ਼ਿਕਾਇਤ ਕਰ ਦਿੱਤੀ। ਇਸ ਮਾਮਲੇ ‘ਚ ਫ਼ੌਜ ਦੇ ਅਧਿਕਾਰੀਆਂ ਨੇ ਅੰਬਾਲਾ ਕੈਂਟ ਬੁਲਾ ਕੇ ਦੋਹਾਂ ਨਾਲ ਗੱਲਬਾਤ ਵੀ ਕੀਤੀ। ਇਸ ਦਰਮਿਆਨ ਹੀ ਅਮਨਦੀਪ ਕੌਰ ਨੇ ਆਪਣੇ ਪੇਕੇ ਇਕ ਬੱਚੀ ਨੂੰ ਜਨਮ ਦਿੱਤਾ। 12 ਜੁਲਾਈ ਨੂੰ ਫ਼ੌਜ ਦੇ ਅਧਿਕਾਰੀਆਂ ਨੇ ਫਿਰ ਤੋਂ ਦੋਹਾਂ ਨੂੰ ਬੁਲਾ ਕੇ ਗੱਲਬਾਤ ਕੀਤੀ ਅਤੇ 20 ਦਿਨ ਇਕੱਠੇ ਰਹਿਣ ਦਾ ਫ਼ੈਸਲਾ ਸੁਣਾਇਆ, ਜਿਸ ਦੇ ਬਾਅਦ ਸਤਨਾਮ ਆਪਣੀ ਪਤਨੀ ਅਮਨਦੀਪ ਕੌਰ ਨੂੰ ਪਿੰਡ ਰਣਜੀਤਗੜ੍ਹ ਲੈ ਗਿਆ ਪਰ ਇਸ ਦੌਰਾਨ ਸਤਨਾਮ, ਉਸ ਦਾ ਪਿਤਾ ਸੁਖਚੈਨ ਅਤੇ ਮਾਂ ਸਵਰਨ ਕੌਰ ਅਮਨਦੀਪ ਕੌਰ ਦੀ ਧੀ ਰਹਿਮਤ ਦੇ ਕਿਸੇ ਹੋਰ ਦੀ ਬੱਚੀ ਹੋਣ ਦਾ ਤਾਅਨਾ ਮਾਰਨ ਲੱਗੇ। ਅਮਨਦੀਪ ਕੌਰ ਦਾ ਪਿਤਾ ਜਸਵਿੰਦਰ ਸਿੰਘ ਆਪਣੀ ਧੀ ਅਤੇ ਬੱਚੀ ਦੇ ਕੱਪੜੇ ਲੈ ਕੇ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਘਰ ‘ਚ ਝਗੜਾ ਹੋਰ ਵੱਧ ਗਿਆ। ਸਤਨਾਮ ਨੇ ਅਮਨਦੀਪ ਕੋਲੋਂ ਬੱਚੀ ਨੂੰ ਖੋਹ ਕੇ ਫਰਸ਼ ’ਤੇ ਸੁੱਟ ਦਿੱਤਾ। ਥਾਣਾ ਮੁਖੀ ਜਗਸੀਰ ਸਿੰਘ ਨੇ ਦੱਸਿਆ ਕਿ ਮੁੱਖ ਦੋਸ਼ੀ ਦੇ ਪਿਤਾ ਸੁਖਚੈਨ ਸਿੰਘ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ, ਜਦਕਿ ਮੁੱਖ ਦੋਸ਼ੀ ਫ਼ੌਜੀ ਸਤਨਾਮ ਦੀ ਭਾਲ ਕੀਤੀ ਜਾ ਰਹੀ ਹੈ।

freepunjabalert.com

- Advertisement -
Latest news
- Advertisement -
Related news