English
Friday, February 3, 2023
English

ਉਪਵੈਦ ਯੂਨੀਅਨ ਪੰਜਾਬ ਜਿਲ੍ਹਾ ਇਕਾਈ ਫਾਜਿਲਕਾ ਵੱਲੋਂ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੂੰ ਸੌਪਿਆ ਮੰਗ ਪੱਤਰ

31 ਜੁਲਾਈ, (ਪੱਤਰ ਪ੍ਰੇਰਕ) ਅੱਜ ਆਯੂਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਪੰਜਾਬ (ਰਜਿ. 15/2018) ਜਿਲ੍ਹਾ ਇਕਾਈ ਜਿਲ੍ਹਾ ਫਾਜ਼ਿਲਕਾ ਵੱਲੋ ਸਿਹਤ ਮੰਤਰੀ ਪੰਜਾਬ ਸ ਚੇਤਨ ਸਿੰਘ ਜੌੜਾਮਾਜਰਾ ਨੂੰ ਜਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਡੀ.ਸੀ ਦਫਤਰ ਫਾਜਿਲਕਾ ਵਿਖੇ ਮੰਗ ਪੱਤਰ ਸੌਪਿਆ  ਉਪਵੈਦਾ ਵੱਲੋ ਸਿਹਤ ਮੰਤਰੀ ਤੋ ਪੰਜਾਬ ਵਿੱਚ ਖਾਲੀ ਪਈਆ  ਉਪਵੈਦ ਦੀਆ  ਅਸਾਮੀਆ  ਦਾ ਇਸਤਿਹਾਰ ਜਾਰੀ ਕਰਨ ਦੀ ਮੰਗ ਕੀਤੀ ਉਹਨਾਂ ਦੱਸਿਆ  ਕਿ ਪੰਜਾਬ ਅੰਦਰ ਕੁੱਲ ਉਪਵੈਦ ਦੀਆ  559 ਅਸਾਮੀਆ  ਹਨ ਜਿਸ ਵਿੱਚ 50% ਤੋਂ ਜ਼ਿਆਦਾ ਉਪਵੈਦ ਦੀਆ  ਅਸਾਮੀਆ  ਖਾਲੀ ਪਈਆ  ਹਨ ਉਹਨਾਂ ਸਰਕਾਰ ਤੋ ਮੰਗ ਕੀਤੀ ਹੈ ਕਿ ਉਹ ਅਸਾਮੀਆ  ਦਾ ਇਸਤਿਹਾਰ ਜਾਰੀ ਕਰਕੇ ਅਤੇ ਉਮਰ ਹੱਦ ਵਿੱਚ ਘੱਟੋ ਘੱਟ 5 ਸਾਲ ਦੀ ਛੋਟ ਦੇ ਕੇ ਅਸਾਮੀਆ  ਭਰੀਆ  ਜਾਣ ਅਤੇ ਉਹਨਾਂ ਸਿਹਤ ਮੰਤਰੀ ਪੰਜਾਬ ਤੋ ਇ ਹ ਵੀ ਮੰਗ ਕੀਤੀ ਹੈ ਕਿ ਪੰਜਾਬ ਅੰਦਰ ਆਯੂਰਵੈਦਿਕ ਕਾਨੂੰਨ ਬਣਾ ਕੇ ਆਯੂਰਵੈਦਿਕ ਦਵਾਈਆ  ਵੇਚਣ ਲਈ ਉਪਵੈਦ ਦੀ ਨਿਯੁਕਤੀ ਲਾਜ਼ਮੀ ਕੀਤੀ ਜਾਵੇ ਤਾ ਜੋ ਉਪਵੈਦਾ ਨੂੰ ਰੁਜ਼ਗਾਰ ਪ੍ਰਾਪਤ ਹੋ ਸਕੇ ਤੇ ਦਿੱਲੀ ਦੀ ਤਰਜ਼ ਦੇ ਅਧਾਰ ਤੇ ਜੋ ਪੰਜਾਬ ਸਰਕਾਰ ਪੰਜਾਬ ਅੰਦਰ ਮਹੁੱਲਾ ਕਲੀਨਿਕ (ਆਮ ਆਦਮੀ ਕਲੀਨਿਕ)  ਖੋਲ ਰਹੀ ਹੈ ਉਸ ਵੀ ਵੀ ਘੱਟੋ ਘੱਟ 50% ਆਯੂਰਵੈਦਿਕ ਕਲੀਨਿਕ ਖੋਲੇ ਜਾਣ ਜਿਸ ਨਾਲ ਸੈਕੜੇ ਉਪਵੈਦ ਨੂੰ ਰੁਜ਼ਗਾਰ ਮੁਹਈਆ  ਹੋ ਸਕੇ ਸਿਹਤ ਮੰਤਰੀ ਪੰਜਾਬ ਨੇ ਵਿਸ਼ਵਾਸ ਦੁਵਾਇਆ  ਹੈ ਕਿ ਜਲਦ ਤੋ ਜਲਦ ਉਹ ਉਪਵੈਦ ਅਧਿਕਾਰੀਆ  ਨਾਲ ਯੂਨੀਅਨ ਦੀ ਮੀਟਿੰਗ ਕਰਵਾ ਕੇ ਉਪਵੈਦ ਦੀਆ  ਸਾਰੀਆ  ਹੀ ਮੰਗਾਂ ਨੁੰ ਪੁਰਾ ਕੀਤਾ ਜਾਵੇਗਾ ਇਸ ਮੌਕੇ ਉਪਵੈਦ ਹਰਸ਼ਰਨ ਸਿੰਘ, ਉਪਵੈਦ ਦਵਿੰਦਰ ਕੁਮਾਰ ਅਤੇ ਉਪਵੈਦ ਬੇਗ ਚੰਦ ਹਾਜ਼ਿਰ ਸਨ

- Advertisement -
Latest news
- Advertisement -
Related news