Free Punjab Alert — Header + Desktop Mega Menu (fixed)

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਲੂਆਂ ਲਈ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਫ਼ੈਸਲਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੌਰਾਨ ਵਧ ਰਹੀ ਭੀੜ ਅਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਪ੍ਰਸ਼ਾਸਨ ਨੇ ਸ੍ਰੀ ਅਨੰਦਪੁਰ ਸਾਹਿਬ ਲਈ 22 ਤੋਂ 25 ਨਵੰਬਰ ਤੱਕ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ।

ਅੰਮ੍ਰਿਤਸਰ–ਸ੍ਰੀ ਅਨੰਦਪੁਰ ਸਾਹਿਬ ਵਿਸ਼ੇਸ਼ ਟ੍ਰੇਨ

ਅੰਮ੍ਰਿਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਚਕਾਰ 4574/04573 ਨੰਬਰ ਦੀ ਵਿਸ਼ੇਸ਼ ਟ੍ਰੇਨ 22, 23, 24 ਅਤੇ 25 ਨਵੰਬਰ ਨੂੰ ਚੱਲੇਗੀ। ਇਸ ਟ੍ਰੇਨ ਵਿੱਚ ਸਲੀਪਰ ਅਤੇ ਜਨਰਲ ਕੋਚਾਂ ਦੀ ਸਹੂਲਤ ਉਪਲਬਧ ਹੋਵੇਗੀ।

ਅੰਮ੍ਰਿਤਸਰ ਤੋਂ ਸਵੇਰੇ 9:50 ਵਜੇ ਚੱਲਣ ਵਾਲੀ ਇਹ ਟ੍ਰੇਨ 10:20 ਬਿਆਸ, 10:55 ਜਲੰਧਰ ਸਿਟੀ, 12:10 ਲੁਧਿਆਣਾ, 2:10 ਮੋਰਿੰਡਾ, 2:25 ਰੂਪਨਗਰ ਤੋਂ ਹੁੰਦੀ 3:40 ਵਜੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ।

ਵਾਪਸੀ ਸਮੇਂ ਇਹ ਟ੍ਰੇਨ ਸ਼ਾਮ 5:00 ਵਜੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇਗੀ ਅਤੇ 5:30 ਰੂਪਨਗਰ, 6:00 ਮੋਰਿੰਡਾ, 8:28 ਲੁਧਿਆਣਾ, 10:35 ਜਲੰਧਰ ਸਿਟੀ, 11:10 ਬਿਆਸ ਤੋਂ ਹੁੰਦੀ ਰਾਤ 12:10 ਵਜੇ ਅੰਮ੍ਰਿਤਸਰ ਪਹੁੰਚੇਗੀ।

ਬਠਿੰਡਾ–ਸ੍ਰੀ ਅਨੰਦਪੁਰ ਸਾਹਿਬ ਵਿਸ਼ੇਸ਼ ਟ੍ਰੇਨ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਲਈ ਬਠਿੰਡਾ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਚਕਾਰ 04572/04571 ਨੰਬਰ ਦੀ ਵਿਸ਼ੇਸ਼ ਟ੍ਰੇਨ ਵੀ 22 ਤੋਂ 25 ਨਵੰਬਰ ਤੱਕ ਚਲਾਈ ਜਾਵੇਗੀ। ਰੇਲਵੇ ਅਧਿਕਾਰੀਆਂ ਅਨੁਸਾਰ ਇਹ ਟ੍ਰੇਨ ਸੇਵਾ ਖਾਸ ਕਰਕੇ ਦੂਰ-ਦਰਾਜ਼ ਇਲਾਕਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਬਹੁਤ ਲਾਹੇਵੰਦ ਰਹੇਗੀ।

ਆਮ ਟ੍ਰੇਨਾਂ ਦੇ ਸਮੇਂ ਵਿੱਚ ਦੇਰੀ

ਅੱਜ ਕੁਝ ਆਮ ਟ੍ਰੇਨਾਂ ਆਪਣੇ ਨਿਰਧਾਰਤ ਸਮਿਆਂ ਨਾਲ ਦੇਰੀ ਨਾਲ ਚੱਲੀਆਂ।

14617 ਜਨਸੇਵਾ ਐਕਸਪ੍ਰੈੱਸ ਲਗਭਗ ਡੇਢ ਘੰਟਾ ਦੇਰੀ ਨਾਲ ਜਲੰਧਰ ਸਿਟੀ ਸਟੇਸ਼ਨ ਪਹੁੰਚੀ।

ਅੰਮ੍ਰਿਤਸਰ ਐਕਸਪ੍ਰੈੱਸ 11057 ਅਤੇ 14673 ਸ਼ਹੀਦ ਐਕਸਪ੍ਰੈੱਸ ਲੱਗਭਗ ਪੌਣਾ ਘੰਟਾ ਲੇਟ ਰਹੀਆਂ।

12715 ਸੱਚਖੰਡ ਐਕਸਪ੍ਰੈੱਸ ਲਗਭਗ 2 ਘੰਟੇ ਦੀ ਦੇਰੀ ਨਾਲ ਅਪਣੇ ਗੰਤੀ ਸਥਾਨ ’ਤੇ ਪਹੁੰਚੀ।

ਟ੍ਰੇਨਾਂ ਦੇ ਦੇਰੀ ਨਾਲ ਪਹੁੰਚਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰੇਲਵੇ ਦਾ ਕਹਿਣਾ ਹੈ ਕਿ ਵਧੇ ਹੋਏ ਰੱਸ਼ ਅਤੇ ਤਿਉਹਾਰੀ ਭੀੜ ਕਾਰਨ ਇਹ ਸਥਿਤੀ ਬਣੀ ਹੈ, ਪਰ ਯਾਤਰੀਆਂ ਨੂੰ ਸੁਵਿਧਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।