Free Punjab Alert — Header + Desktop Mega Menu (fixed)

ਲਾਲ ਕਿਲ੍ਹਾ ਧਮਾਕਾ ਕੇਸ ਵਿੱਚ ਵੱਡਾ ਖੁਲਾਸਾ: ਨੇਪਾਲ ਅਤੇ ਕਾਨਪੁਰ ਤੋਂ ਖਰੀਦੇ ਗਏ ਫੋਨ-ਸਿਮ, ਡਾਕਟਰਾਂ ਨਾਲ ਲਿੰਕ, ਸਾਜ਼ਿਸ਼ 4 ਹਫ਼ਤਿਆਂ ਤੱਕ ਚੱਲੀ

ਲਾਲ ਕਿਲ੍ਹੇ ਦੇ ਨੇੜੇ ਹੋਏ ਬੰਬ ਧਮਾਕੇ ਦੀ ਜਾਂਚ ਵਿੱਚ ਚੌਕਾਣੇ ਵਾਲੇ ਤੱਥ ਸਾਹਮਣੇ ਆਏ ਹਨ। ਜਾਂਚ ਏਜੰਸੀਆਂ ਦੇ ਮੁਤਾਬਕ, ਧਮਾਕੇ ਲਈ ਵਰਤੇ ਗਏ ਮੋਬਾਈਲ ਫੋਨ, ਸਿਮ ਕਾਰਡ ਅਤੇ ਕਮਿਊਨੀਕੇਸ਼ਨ ਨੈੱਟਵਰਕ ਦੀ ਤਿਆਰੀ ਨੇਪਾਲ ਅਤੇ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਕੀਤੀ ਗਈ ਸੀ।

ਜਾਂਚ ਵਿੱਚ ਪਤਾ ਲੱਗਾ ਹੈ ਕਿ ਨੇਪਾਲ ਤੋਂ 6 ਸੈਕਿੰਡ ਹੈਂਡ ਮੋਬਾਈਲ ਫੋਨ ਖਰੀਦੇ ਗਏ ਜਦਕਿ ਧਮਾਕੇ ਨਾਲ ਜੁੜੇ ਆਪ੍ਰੇਸ਼ਨ ਵਿੱਚ ਕੁੱਲ 17 ਸਿਮ ਕਾਰਡਾਂ ਦੀ ਵਰਤੋਂ ਹੋਈ, ਜਿਨ੍ਹਾਂ ਵਿੱਚੋਂ 6 ਸਿਮ ਕਾਰਡ ਕਾਨਪੁਰ ਤੋਂ ਖਰੀਦੇ ਗਏ ਸਨ। ਇਸ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ 2 ਸਿਮ ਕਾਰਡ ਕਾਨਪੁਰ ਦੇ ਬੇਕਨਗੰਜ ਖੇਤਰ ਦੇ ਇੱਕ ਵਿਅਕਤੀ ਦੇ ਨਾਂ ‘ਤੇ ਰਜਿਸਟਰਡ ਮਿਲੇ, ਜਿਸਦੇ ਆਧਾਰ ‘ਤੇ ਜਾਂਚ ਨੂੰ ਹੋਰ ਅੱਗੇ ਧੱਕਿਆ ਗਿਆ।

🔴 ਮੁੱਖ ਸ਼ੱਕੀ: ਡਾ. ਉਮਰ ਮੁਹੰਮਦ ਉਰਫ਼ ਉਮਰ ਉਨ-ਨਬੀ
ਇੰਟੈਲੀਜੈਂਸ ਇਨਪੁਟਾਂ ਮੁਤਾਬਕ, ਆਈ-20 ਕਾਰ ਵਿੱਚ ਧਮਾਕਾ ਕਰਨ ਦਾ ਮੁੱਖ ਮੁਲਜ਼ਮ ਡਾ. ਉਮਰ ਮੁਹੰਮਦ, ਘਟਨਾ ਤੋਂ ਸਿਰਫ ਇੱਕ ਘੰਟਾ ਪਹਿਲਾਂ ਤੱਕ ਤਿੰਨ ਡਾਕਟਰਾਂ ਨਾਲ ਸੰਪਰਕ ਵਿੱਚ ਸੀ —

ਡਾ. ਪਰਵੇਜ਼

ਡਾ. ਮੁਹੰਮਦ ਆਰਿਫ਼

ਡਾ. ਫਾਰੂਕ ਅਹਿਮਦ ਡਾਰ

ਡਾ. ਪਰਵੇਜ਼, ਦਿੱਲੀ ਬੰਬ ਧਮਾਕਿਆਂ ਦੇ ਮੁਲਜ਼ਮ ਡਾ. ਸ਼ਾਹੀਨ ਸਈਦ ਦਾ ਭਰਾ ਹੈ, ਜਿਸਨੂੰ ਅਲ-ਫਲਾਹ ਯੂਨੀਵਰਸਿਟੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਕੇਸ ਵਿੱਚ ਕਾਨਪੁਰ ਦਾ ਕਨੈਕਸ਼ਨ ਹੋਰ ਮਜ਼ਬੂਤ ਤਦ ਹੋਇਆ ਜਦੋਂ GSVM ਮੈਡੀਕਲ ਕਾਲਜ ਦੇ ਕਾਰਡੀਓਲੋਜੀ ਵਿਭਾਗ ਦੇ ਪਹਿਲੇ ਸਾਲ ਦੇ ਵਿਦਿਆਰਥੀ ਡਾ. ਮੁਹੰਮਦ ਆਰਿਫ਼ ਨੂੰ ਹਿਰਾਸਤ ਵਿੱਚ ਲਿਆ ਗਿਆ। ਡਾ. ਫਾਰੂਕ ਅਹਿਮਦ ਡਾਰ ਵੀ ਇਸੇ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਹੈ।

🔍 ਸਾਜ਼ਿਸ਼ 4 ਹਫ਼ਤਿਆਂ ਤੱਕ ਚੱਲੀ
ਸੂਤਰਾਂ ਦੇ ਮੁਤਾਬਕ, ਇਹ ਸਾਜ਼ਿਸ਼ 2 ਅਕਤੂਬਰ ਤੋਂ 28 ਅਕਤੂਬਰ ਤੱਕ ਲਗਭਗ ਚਾਰ ਹਫ਼ਤਿਆਂ ਤੱਕ ਤਿਆਰ ਕੀਤੀ ਗਈ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਗਾਂਗੇਸ਼ਵਰ, ਬੇਕਨਗੰਜ, ਬਾਬੂਪੁਰਵਾ, ਕਰਨਲਗੰਜ ਅਤੇ ਮੰਧਾਨਾ ਖੇਤਰਾਂ ਵਿੱਚ ਲੋਕੇਸ਼ਨ ਬਦਲ-ਬਦਲ ਕੇ ਨੈੱਟਵਰਕ ਚਲਾਇਆ।

👤 ਡਾ. ਪਰਵੇਜ਼ ਦਾ ਸਾਲਾ ਉਸਮਾਨ 6 ਘੰਟੇ ਪੁੱਛਗਿੱਛ ਵਿੱਚ
ਦਿੱਲੀ ਪੁਲਸ ਦੇ ਸਪੈਸ਼ਲ ਸੈਲ ਨੇ ਬੇਕਨਗੰਜ ਵਿੱਚ ਕੱਪੜੇ ਦੀ ਦੁਕਾਨ ਚਲਾਉਣ ਵਾਲੇ ਉਸਮਾਨ (ਡਾ. ਪਰਵੇਜ਼ ਦਾ ਸਾਲਾ) ਨੂੰ ਪੁੱਛਗਿੱਛ ਲਈ ਬੁਲਾਇਆ ਅਤੇ 6 ਘੰਟੇ ਤੱਕ ਇੰਟਰੋਗੇਸ਼ਨ ਕੀਤਾ, ਹਾਲਾਂਕਿ ਉਸਦੇ ਖ਼ਿਲਾਫ਼ ਹੁਣ ਤੱਕ ਕੋਈ ਸਬੂਤ ਨਹੀਂ ਮਿਲਿਆ।

📌 ਮੁੱਖ ਸੁਰਾਗ ਅਤੇ ਖੁਲਾਸੇ:

ਧਮਾਕੇ ਲਈ 6 ਸੈਕਿੰਡ ਹੈਂਡ ਫੋਨ ਨੇਪਾਲ ਤੋਂ ਖਰੀਦੇ ਗਏ

17 ਸਿਮ ਕਾਰਡ ਵਰਤੇ ਗਏ, 6 ਸਿਮ ਕਾਨਪੁਰ ਤੋਂ

3 ਡਾਕਟਰਾਂ ਨਾਲ ਧਮਾਕੇ ਤੋਂ ਪਹਿਲਾਂ ਤੱਕ ਸੰਪਰਕ

ਸਾਜ਼ਿਸ਼ 4 ਹਫ਼ਤਿਆਂ ਤੱਕ ਚੱਲੀ

GSVM ਮੈਡੀਕਲ ਕਾਲਜ ਕਾਨਪੁਰ ਦਾ ਕਨੈਕਸ਼ਨ ਮੁੜ ਸਾਹਮਣੇ

ਡਾ. ਸ਼ਾਹੀਨ ਸਈਦ ਦਾ ਨੈੱਟਵਰਕ ਦੁਬਾਰਾ ਰਡਾਰ ‘ਤੇ

ਪੁਲਸ ਅਤੇ ਕੇਂਦਰੀ ਏਜੰਸੀਆਂ ਇਸ ਸਮੇਂ ਧਮਾਕੇ ਦੇ ਪਿੱਛੇ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ। ਹੋਰ ਗਿਰਫ਼ਤਾਰੀਆਂ ਅਤੇ ਖੁਲਾਸਿਆਂ ਦੀ ਸੰਭਾਵਨਾ ਹੈ।