Free Punjab Alert — Header + Desktop Mega Menu (fixed)

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸੀਨੀਅਰ ਐਡਵੋਕੇਟ HS Phoolka ਭਾਜਪਾ ‘ਚ ਹੋਏ ਸ਼ਾਮਲ

Punjab News: ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਸੀਨੀਅਰ ਐਡਵੋਕੇਟ ਐੱਚ.ਐੱਸ. ਫੂਲਕਾ ਬੁੱਧਵਾਰ ਦੁਪਹਿਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਰਸਮੀ ਤੌਰ ‘ਤੇ ਭਾਰਤੀ ਜਨਤਾ ਪਾਰਟੀ (BJP) ‘ਚ ਸ਼ਾਮਲ ਹੋ ਗਏ ਹਨ।

ਫੂਲਕਾ ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਦੇ ਇਕ ਪ੍ਰਮੁੱਖ ਆਗੂ ਰਹਿ ਚੁੱਕੇ ਹਨ। ਉਹ ਜਨਵਰੀ 2014 ‘ਚ ‘ਆਪ’ ‘ਚ ਸ਼ਾਮਲ ਹੋਏ ਸਨ ਅਤੇ ਲੁਧਿਆਣਾ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ, ਹਾਲਾਂਕਿ ਉਹ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਤੋਂ 19,709 ਵੋਟਾਂ ਨਾਲ ਹਾਰ ਗਏ ਸਨ।