Free Punjab Alert — Header + Desktop Mega Menu (fixed)

ਕੈਨੇਡਾ ਐਡਮੈਂਟਨ ਹਾਈਵੇ ਕਤਲ ਕੇਸ ‘ਚ ਦੋਸ਼ੀ ਕਾਬੂ, ਪੰਜਾਬ ਦੇ ਨੌਜਵਾਨ ‘ਤੇ ਚਲਾਈਆਂ ਸਨ ਗੋਲੀਆਂ

Punjab News: ਕੈਨੇਡਾ ਦੇ ਅਲਬਰਟਾ ਵਿੱਚ ਹਾਈਵੇ QEII ‘ਤੇ ਪੰਜਾਬੀ ਮੂਲ ਦੇ ਬੀਰਇੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਿਸ ਨੂੰ ਸਫਲਤਾ ਮਿਲੀ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਨੇ ਇਸ ਮਾਮਲੇ ਦੇ ਸਬੰਧ ਵਿੱਚ 18 ਸਾਲਾ ਜਿੰਮੀ ਗੈਸਨਰ ਨੂੰ ਗ੍ਰਿਫ਼ਤਾਰ ਕੀਤਾ ਹੈ।

RCMP ਦੇ ਅਨੁਸਾਰ ਸ਼ੱਕੀ ਜਿੰਮੀ ਗੈਸਨਰ ਨੂੰ ਸਸਕੇਚਵਾਨ ਦੇ ਕੈਨੋ ਲੇਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ‘ਤੇ ਸੈਕੰਡ ਡਿਗਰੀ ਮਰਡਰ ਦਾ ਦੋਸ਼ ਲਗਾਇਆ ਗਿਆ ਹੈ। ਉਸਨੂੰ ਅਲਬਰਟਾ ਵਾਪਸ ਲਿਆਂਦਾ ਗਿਆ ਹੈ, ਜਿੱਥੇ ਉਹ ਅਦਾਲਤ ਵਿੱਚ ਪੇਸ਼ ਹੋਵੇਗਾ। ਪੁਲਿਸ ਦਾ ਮੰਨਣਾ ਹੈ ਕਿ ਟਰੱਕ ਵਿੱਚ ਕਈ ਲੋਕ ਸਨ ਅਤੇ ਜਿਨ੍ਹਾਂ ਦੀ ਤਲਾਸ਼ ਜਾਰੀ ਹੈ।

14 ਮਾਰਚ ਨੂੰ ਵਾਪਰੀ ਇਸ ਘਟਨਾ ਵਿੱਚ 22 ਸਾਲਾ ਬੀਰਇੰਦਰ ਦੀ ਗਰਦਨ ਵਿੱਚ ਗੋਲੀ ਮਾਰੀ ਗਈ ਸੀ। ਉਹ ਆਪਣੀ ਕਾਰ ਵਿੱਚ ਬੈਠਾ ਹੋਇਆ ਸੀ। ਹਮਲਾਵਰ ਇੱਕ ਟਰੱਕ ਵਿੱਚ ਆਏ ਅਤੇ ਭੱਜਣ ਤੋਂ ਪਹਿਲਾਂ ਉਸ ‘ਤੇ ਹਮਲਾ ਕੀਤਾ। ਬੀਰਇੰਦਰ ਦੇ ਨਾਲ ਉਸਦੇ ਸਾਥੀ ਵੀ ਸਨ, ਜਿਨ੍ਹਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ, ਪਰ ਬਾਅਦ ਵਿੱਚ ਉਸਦੀ ਮੌਤ ਹੋ ਗਈ।

ਬੀਰਇੰਦਰ ਸਿੰਘ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਪਿਛਲੇ ਪੰਜ ਮਹੀਨਿਆਂ ਤੋਂ ਐਡਮਿੰਟਨ ਵਿੱਚ ਰਹਿ ਰਿਹਾ ਸੀ। ਉਹ ਉੱਥੇ ਉਸਾਰੀ ਦਾ ਕੰਮ ਕਰਦਾ ਸੀ। ਬੀਰਇੰਦਰ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਿਹਾ ਸੀ। 14 ਮਾਰਚ ਨੂੰ, ਬੀਰਇੰਦਰ ਆਪਣੇ ਬਚਪਨ ਦੇ ਦੋ ਦੋਸਤਾਂ ਨਾਲ ਪਹਿਲੀ ਵਾਰ ਬੈਨਫ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਦੁਪਹਿਰ ਲਗਭਗ 2:50 ਵਜੇ, ਬੀਰਿੰਦਰ ਆਪਣੀ ਹੌਂਡਾ ਸਿਵਿਕ ਚਲਾ ਰਿਹਾ ਸੀ ਜਦੋਂ ਇੱਕ ਚਿੱਟਾ ਪਿਕਅੱਪ ਟਰੱਕ ਉਨ੍ਹਾਂ ਦੀ ਕਾਰ ਦੇ ਕੋਲ ਆ ਕੇ ਰੁਕਿਆ। ਟਰੱਕ ਵਿੱਚ ਸਵਾਰ ਦੋ ਆਦਮੀਆਂ ਨੇ ਸ਼ੁਰੂ ਵਿੱਚ ਬੀਰਿੰਦਰ ਵੱਲ ਦੋਸਤਾਨਾ ਇਸ਼ਾਰਾ ਕੀਤਾ।

ਗੋਲੀ ਬੀਰਇੰਦਰਦੀ ਗਰਦਨ ਵਿੱਚ ਲੱਗੀ। ਉਸਦੇ ਦੋਸਤਾਂ ਨੇ ਕਾਰ ‘ਤੇ ਕਾਬੂ ਪਾ ਲਿਆ, ਇਸਨੂੰ ਸੜਕ ਦੇ ਕਿਨਾਰੇ ਰੋਕ ਲਿਆ, ਅਤੇ ਮਦਦ ਲਈ ਪੁਲਿਸ ਨੂੰ ਬੁਲਾਇਆ, ਪਰ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਬਿਰਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।